Corona Virus
ਪਟਿਆਲਾ Update: SBI ਦੀ ਬ੍ਰਾਂਚ ‘ਚ ਇਕ ਮਹਿਲਾ ਕੋਰੋਨਾ ਪੌਜ਼ਿਟਿਵ

ਪਟਿਆਲਾ, ਅਮਰਜੀਤ ਸਿੰਘ, 7 ਮਈ : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਆਏ ਦਿਨ ਵੱਧ ਰਿਹਾ ਹੈ। ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ।
ਦਸ ਦਈਏ ਕਿ ਅੱਜ ਜ਼ਿਲ੍ਹਾ ਪਟਿਆਲਾ ਦੇ ਵਿੱਚ SBI ਦੀ ਬੈਂਕ ਬ੍ਰਾਂਚ ਦੀ ਇਕ ਮਹਿਲਾ ਮੁਲਾਜ਼ਮ ਨੂੰ ਕੋਰੋਨਾ ਪੌਜ਼ਿਟਿਵ ਪਾਇਆ ਗਿਆ ਹੈ। ਜਿਸਤੋ ਬਾਅਦ ਬੈਂਕਾਂ ‘ਚ ਪ੍ਰਸ਼ਾਸ਼ਨ ਵਲੋਂ ਸਖ਼ਤਾਈ ਕੀਤੀ ਗਈ ਹੈ ਅਤੇ ਹਰ ਇਕ ਬੈਂਕ ਕਰਮਚਾਰੀ ਦਾ ਕੋਰੋਨਾ ਟੈਸਟ ਕੀਤਾ ਜਾ ਰਿਹਾ।
ਇਸਦੇ ਨਾਲ ਪਟਿਆਲਾ ਦੇ SBI ਬ੍ਰਾਂਚ ਦੇ ਸਾਰੇ ਮੁਲਾਜ਼ਮਾਂ ਦੇ ਸੈਂਪਲ ਲੈ ਕੇ ਘਰਾਂ ਵਿਚ ਇਕਾਂਤਵਾਸ ਕੀਤੇ ਜਾ ਰਹੇ ਹਨ।