Punjab
ਆਮ ਆਦਮੀ ਪਾਰਟੀ ਛੱਡ ਸੰਯੁਕਤ ਕਿਸਾਨ ਮੋਰਚਾ ਦੇ ਝੰਡੇ ਥੱਲੇ ਹਲਕਾ ਹਰਗੋਬਿੰਦਪੁਰ ਤੋਂ ਡਾਕਟਰ ਚੋਣ ਮੈਦਾਨ ਚ ਨਿੱਤਰੇ

ਆਮ ਆਦਮੀ ਪਾਰਟੀ ਦੇ ਪੁਰਾਣੇ ਨੇਤਾ ਡਾ ਕੰਵਲਜੀਤ ਸਿੰਘ ਆਪ ਵਲੋਂ ਟਿਕਟ ਨਾ ਮਿਲਣ ਤੇ ਕਿਸਾਨੀ ਝੰਡੇ ਥੱਲੇ ਚੋਣ ਮੈਦਾਨ ਚ ਗੁਰਦਾਸਪੁਰ ਦੇ ਹਲਕਾ ਸ਼੍ਰੀ ਹਰਗੋਬਿੰਦਪੁਰ ਤੋਂ ਚੋਣ ਮੈਦਾਨ ਚ ਉਤਰੇ | ਉਥੇ ਹੀ ਡਾ ਕੰਵਲਜੀਤ ਸਿੰਘ ਨੇ ਕਿਹਾ ਕਿ ਆਪ ਨੇ ਉਹਨਾਂ ਨਾਲ ਧੋਖਾ ਕੀਤਾ ਹੈ ਕਿਉਕਿ ਕਈ ਸਾਲਾਂ ਤੋਂ ਉਹ ਆਮ ਆਦਮੀ ਪਾਰਟੀ ਨੂੰ ਮਜਬੂਤ ਕਰਨ ਚ ਲਗੇ ਸਨ ਅਤੇ ਹਲਕਾ ਕਾਦੀਆ ਅਤੇ ਹਰਗੋਬਿੰਦਪੁਰ ਦੀ ਜਿੰਮੇਵਾਰੀ ਉਹਨਾਂ ਆਪ ਲਈ ਨਿਬਾਈ ਲੇਕਿਨ ਅਖੀਰ ਤੇ ਉਹਨਾਂ ਨੂੰ ਨਕਾਰਿਆ ਗਿਆ ਜਿਸ ਦੇ ਚਲਦੇ ਉਹ ਹੁਣ ਕਿਸਾਨੀ ਝੰਡੇ ਥੱਲੇ ਨਿਰੋਲ ਪੇਂਡੂ ਹਲਕੇ ਚ ਸੰਯੁਕਤ ਕਿਸਾਨ ਮੋਰਚਾ ਵਲੋਂ ਉਮੀਦਵਾਰ ਹਨ ਅਤੇ ਲੋਕਾਂ ਦਾ ਵੀ ਵੱਡਾ ਸਮਰਥਨ ਮਿਲ ਰਿਹਾ ਹੈ ਅਤੇ ਇਕ ਡਾਕਟਰ ਤੋਂ ਰਾਜਨੀਤੀ ਚ ਆਉਣਾ ਉਹਨਾਂ ਕਿਹਾ ਕਿ ਇਕ ਬਦਲ ਲਈ ਉਹ ਅਗੇ ਆਏ ਹਨ |