India
ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਆਪ ਪਾਰਟੀ ਵਲੋਂ ਸਾਬਕਾ ਫੌਜੀ ਜਵਾਨ ਚੋਣ ਮੈਦਾਨ ਚ ਆਪ ਉਮੀਦਵਾਰ ਬਲਬੀਰ ਸਿੰਘ ਪੰਨੂ ਦਾ ਕਹਿਣਾ ਕਿ ਮੁਕਾਬਲਾ ਕਿਸੇ ਨਾਲ ਨਹੀਂ ਲੋਕ ਦਾ ਪੂਰਨ ਸਮਰਥਨ ਹੈ

ਸਰਹੱਦੀ ਜਿਲਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਜਿਥੇ ਕਾਂਗਰਸ ਪਾਰਟੀ ਵਲੋਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਅਕਾਲੀ ਦਲ ਪਾਰਟੀ ਵਲੋਂ ਲਖਬੀਰ ਸਿੰਘ ਲੋਧੀਨੰਗਲ ਚੋਣ ਮੈਦਾਨ ਚ ਨਿਤਰੇ ਹਨ ਉਥੇ ਹੀ ਇਸ ਵੱਡੇ ਚੇਹਰਿਆਂ ਚ ਆਪ ਵਲੋਂ ਇਕ ਸਾਬਕਾ ਫੌਜੀ ਬਲਬੀਰ ਸਿੰਘ ਪੰਨੂ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਹੈ ਅਤੇ ਬਲਬੀਰ ਸਿੰਘ ਪੰਨੂ ਦਾ ਕਹਿਣਾ ਹੈ ਕਿ ਉਹਨਾਂ ਦੀ ਲੜਾਈ ਉਹਨਾਂ ਦੇ ਹਲਕੇ ਚ ਵਧੇ ਨਸ਼ੇ ਦੇ ਖਿਲਾਫ ਹੈ ਅਤੇ ਚੋਣ ਚ ਮੁਖ ਤੌਰ ਤੇ ਨੌਜਵਾਨਾਂ ਅਤੇ ਦੋਵੇ ਰਵਾਇਤੀ ਪਾਰਟੀਆਂ ਵਲੋਂ ਇਕ ਦੂਸਰੇ ਦੇ ਖਿਲਾਫ ਰੰਜਿਸ਼ ਵਾਲੀ ਰਾਜਨੀਤੀ ਦੇ ਖਿਲਾਫ ਹੈ ਅਤੇ ਹਲਕੇ ਦੇ ਲੋਕ ਵੀ ਖੁਲਕੇ ਸਮਰਥਨ ਕਰ ਰਹੇ ਹਨ |