Connect with us

Punjab

‘ਆਪ’ ਸਰਕਾਰ ਨਿਵੇਸ਼ਕ ਸੰਮੇਲਨ ਲਈ ਤਿਆਰ: ਦੇਸ਼-ਵਿਦੇਸ਼ ਦੇ ਵੱਡੇ ਉਦਯੋਗਪਤੀ ਪਹੁੰਚਣਗੇ ਮੋਹਾਲੀ

Published

on

ਪੰਜਾਬ ‘ਚ ‘ਆਪ’ ਦੀ ਭਗਵੰਤ ਮਾਨ ਸਰਕਾਰ ਭਲਕੇ ਤੋਂ ਮੋਹਾਲੀ ‘ਚ ਦੋ ਦਿਨਾਂ (23-24 ਫਰਵਰੀ) ਨਿਵੇਸ਼ਕ ਸੰਮੇਲਨ ਦੀ ਤਿਆਰੀ ਕਰ ਰਹੀ ਹੈ। ਇੰਡੀਅਨ ਸਕੂਲ ਆਫ ਬਿਜ਼ਨਸ ‘ਚ ਹੋਣ ਵਾਲੇ ‘ਇਨਵੈਸਟਰਸ ਸਮਿਟ’ ਦੀ ਕਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸੰਭਾਲ ਲਈ ਹੈ।

ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਇਹ ਪਹਿਲਾ ਨਿਵੇਸ਼ਕ ਸੰਮੇਲਨ ਹੈ। ਪੰਜਾਬ ਵਿੱਚੋਂ ਸਨਅਤ ਦੇ ਪਲਾਇਨ ਦੀ ਚਰਚਾ ਦਰਮਿਆਨ ਮਾਨ ਸਰਕਾਰ ਨੇ ਇਸ ਸੰਮੇਲਨ ਵਿੱਚ ਦੇਸ਼-ਵਿਦੇਸ਼ ਦੇ ਵੱਡੇ ਉਦਯੋਗਪਤੀਆਂ ਦੀ ਸ਼ਮੂਲੀਅਤ ਦੀ ਆਸ ਪ੍ਰਗਟਾਈ ਹੈ।

ਕਿਹੜੇ ਜ਼ਿਲ੍ਹਿਆਂ ਵਿੱਚ ਕਿੰਨਾ ਨਿਵੇਸ਼
ਐਸਏਐਸ ਨਗਰ ਵਿੱਚ 9794 ਕਰੋੜ ਰੁਪਏ, ਲੁਧਿਆਣਾ ਵਿੱਚ 3919 ਕਰੋੜ ਰੁਪਏ, ਫਤਿਹਗੜ੍ਹ ਸਾਹਿਬ ਵਿੱਚ 4246 ਕਰੋੜ ਰੁਪਏ, ਅੰਮ੍ਰਿਤਸਰ ਵਿੱਚ 4079 ਕਰੋੜ ਰੁਪਏ, ਪਟਿਆਲਾ ਵਿੱਚ 2821 ਕਰੋੜ ਰੁਪਏ ਅਤੇ ਰੂਪਨਗਰ ਵਿੱਚ 1200 ਕਰੋੜ ਰੁਪਏ ਦੇ ਨਿਵੇਸ਼ ਦਾ ਦਾਅਵਾ ਕੀਤਾ ਗਿਆ ਹੈ। ਸੀਐਮ ਮਾਨ ਨੇ ਦੱਸਿਆ ਕਿ ਸਾਰੇ ਨਿਵੇਸ਼ਕ ਉਦਯੋਗਾਂ ਨੇ 10 ਮਹੀਨਿਆਂ ਵਿੱਚ MOU ਸਾਈਨ ਕਰਕੇ ਕੰਮ ਸ਼ੁਰੂ ਕਰ ਦਿੱਤਾ ਹੈ।

ਹੁਣ 23-24 ਫਰਵਰੀ ਨੂੰ ਮੁਹਾਲੀ ਵਿੱਚ ‘ਇਨਵੈਸਟਮੈਂਟ ਸਮਿਟ’ ਵਿੱਚ ਹੋਰ ਨਿਵੇਸ਼ਾਂ ’ਤੇ ਮੋਹਰ ਲੱਗਣ ਦੀ ਸੰਭਾਵਨਾ ਹੈ। ਮਾਨ ਨੇ ਕਿਹਾ ਕਿ ਉਨ੍ਹਾਂ ਨੇ ਟੈਕਸਟਾਈਲ, ਐਗਰੋ ਇੰਡਸਟਰੀ, ਫੂਡ ਪ੍ਰੋਸੈਸਿੰਗ ਨਾਲ ਸਬੰਧਤ ਕਈ ਕੰਪਨੀਆਂ ਨਾਲ ਮੀਟਿੰਗਾਂ ਕੀਤੀਆਂ ਹਨ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਪਿਛੋਕੜ ਵਾਲੇ ਹਨ।