Punjab
ਪੰਜਾਬ ਬਜਟ ਤੋਂ ਪਹਿਲਾਂ ‘ਆਪ’ ਮੰਤਰੀਆਂ ਦੇ ਟਵੀਟ
ਪੰਜਾਬ ਦਾ ਬਜਟ ਪੇਸ਼ ਹੋਣ ਤੋਂ ਪਹਿਲਾਂ ਹੀ ਸਿਆਸੀ ਮਾਹੌਲ ਗਰਮਾ ਗਿਆ ਹੈ। ਆਮ ਆਦਮੀ ਪਾਰਟੀ ਦੇ ਕਈ ਮੰਤਰੀਆਂ ਵੱਲੋਂ ਸੋਸ਼ਲ ਮੀਡੀਆ ‘ਤੇ ਟਵੀਟ ਕਰਕੇ ਆਉਣ ਵਾਲੇ ਬਜਟ ਨੂੰ ਲੈ ਕੇ ਸੰਕੇਤ ਦਿੱਤੇ ਗਏ ਹਨ।
ਮੰਤਰੀਆਂ ਨੇ ਆਪਣੇ ਟਵੀਟਾਂ ਵਿੱਚ ਕਿਹਾ ਕਿ ਇਸ ਵਾਰ ਦਾ ਬਜਟ ਪੰਜਾਬ ਦੇ ਵਿਕਾਸ ਲਈ ਮਹੱਤਵਪੂਰਨ ਹੋਵੇਗਾ ਅਤੇ ਇਸ ਵਿੱਚ ਆਮ ਲੋਕਾਂ, ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਲਈ ਖਾਸ ਯੋਜਨਾਵਾਂ ਦਾ ਐਲਾਨ ਕੀਤਾ ਜਾ ਸਕਦਾ ਹੈ।
ਸਰਕਾਰ ਦਾ ਕਹਿਣਾ ਹੈ ਕਿ ਇਹ ਬਜਟ ਸਿੱਖਿਆ, ਸਿਹਤ ਅਤੇ ਰੋਜ਼ਗਾਰ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ, ਤਾਂ ਜੋ ਸੂਬੇ ਦੇ ਹਰ ਵਰਗ ਨੂੰ ਫਾਇਦਾ ਮਿਲ ਸਕੇ।
ਹੁਣ ਸਭ ਦੀਆਂ ਨਜ਼ਰਾਂ ਵਿਧਾਨ ਸਭਾ ‘ਤੇ ਟਿਕੀਆਂ ਹੋਈਆਂ ਹਨ ਕਿ ਬਜਟ ਪੇਸ਼ ਹੋਣ ਤੋਂ ਬਾਅਦ ਸਰਕਾਰ ਕਿਹੜੇ ਵੱਡੇ ਐਲਾਨ ਕਰਦੀ ਹੈ।
CM ਭਗਵੰਤ ਮਾਨ ਦਾ ਟਵੀਟ
ਉਸ ਪਰਮਾਤਮਾ ਦਾ ਕੋਟਿ-ਕੋਟਿ ਧੰਨਵਾਦ, ਜਿਸ ਨੇ ਮੇਰੀ ਕਲਮ ਨੂੰ ਲੋਕ ਭਲਾਈ ਦੇ ਫੈਸਲੇ ਲੈਣ ਦਾ ਬਲ ਬਖ਼ਸ਼ਿਆ ਹੈ।
ਪੰਜਾਬ ਦੇ ਲੋਕਾਂ ਦਾ ਅਥਾਹ ਪਿਆਰ ਅਤੇ ਸਾਥ ਹੀ ਮੇਰੀ ਅਸਲੀ ਤਾਕਤ ਹੈ। ਸਾਡਾ ਮੁੱਖ ਉਦੇਸ਼ ਪੂਰੇ ਪੰਜਾਬ ਦਾ ਭਲਾ ਕਰਨ ਅਤੇ ਸਮੁੱਚੀ ਕੌਮ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣਾ ਹੈ।
ਆਓ, ਰਲ ਮਿਲ ਕੇ ਇੱਕ ਖੁਸ਼ਹਾਲ ਅਤੇ ਰੰਗਲੇ ਪੰਜਾਬ ਦੀ ਸਿਰਜਣਾ ਕਰੀਏ।
ਹਰਪਾਲ ਚੀਮਾ ਦਾ ਟਵੀਟ
CM @BhagwantMaan ਜੀ ਦੀ ਅਗਵਾਈ ਦੇ ਹੇਠ ਪੰਜਾਬ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਪਿਛਲੀਆਂ ਸਰਕਾਰਾਂ ਵੇਲ਼ੇ “ਖਾਲੀ ਖ਼ਜ਼ਾਨਾ” ਰੱਖਣ ਅਤੇ ਕਹਿਣ ਵਾਲ਼ੀਆਂ ਸਰਕਾਰਾਂ ਤੋਂ ਲੋਕਾਂ ਨੂੰ ਬਚਾ ਕੇ ਤਰੱਕੀ ਦੀਆਂ ਰਾਹਾਂ ‘ਤੇ ਪੰਜਾਬ ਲਗਾਤਾਰ ਅੱਗੇ ਵੱਧ ਰਿਹਾ ਹੈ। ਪੰਜਾਬ ਦੀ ਤਰੱਕੀ ਅਤੇ ਖ਼ੁਸ਼ਹਾਲੀ ਦੀ ਇਹ ਦਾਸਤਾਨ ਵਿਖਾਉਣ ਅਤੇ ਵਿਰੋਧੀਆਂ ਨੂੰ ਲਾਜਵਾਬ ਕਰਨ ਲਈ ਮਾਨ ਸਾਹਿਬ ਦਾ ਧੰਨਵਾਦ!
ਡਾ.ਬਲਜੀਤ ਕੌਰ ਦਾ ਟਵੀਟ
ਪੰਜਾਬ ਤੇ ਪੰਜਾਬੀਆਂ ਲਈ ਅੱਜ ਇਤਿਹਾਸਿਕ ਦਿਨ ਹੈ। ਕਿਉਂਕਿ ਅੱਜ CM @Bhagwantmann ਜੀ ਦੇ ਵੱਲੋਂ ਲਏ ਗਏ ਪੰਜਾਬ ਹਿਤੈਸ਼ੀ ਫ਼ੈਸਲਿਆਂ ਦੀ ਬਦੌਲਤ ਹਰ ਪੰਜਾਬੀ ਪਰਿਵਾਰ ਦੇ ਵੇਹੜੇ ਖ਼ੁਸ਼ੀਆਂ ਖੇੜੇ ਰੌਣਕਾਂ ਲਗਾਉਣਗੀਆਂ। ਧੰਨਵਾਦ ਮਾਨ ਸਾਹਿਬ ਪੰਜਾਬ ਨੂੰ ਮੁੜ ਲੀਹਾਂ ‘ਤੇ ਪਾਉਣ ਲਈ ਅਤੇ ਸੂਬੇ ਨੂੰ “ਰੰਗਲਾ ਪੰਜਾਬ” ਬਣਾਉਣ ਲਈ!
ਬਰਿੰਦਰ ਗੋਇਲ ਦਾ ਟਵੀਟ
CM @BhagwantMann ਜੀ ਦੀ ਅਗਵਾਈ ਹੇਠ ਪੰਜਾਬ ਤਰੱਕੀ ਦੇ ਨਵੇਂ ਪੜਾਅ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਜਿਹੜੇ ਲੋਕ ਕਦੇ “ਖਾਲੀ ਖ਼ਜ਼ਾਨੇ” ਦਾ ਹਵਾਲਾ ਦੇ ਕੇ ਵਿਕਾਸ ਨੂੰ ਰੋਕਦੇ ਰਹੇ, ਉਨ੍ਹਾਂ ਦੇ ਦੌਰ ਤੋਂ ਪੰਜਾਬ ਹੁਣ ਬਾਹਰ ਨਿਕਲ ਕੇ ਨਵੇਂ ਮੌਕਿਆਂ ਅਤੇ ਉਮੀਦਾਂ ਨਾਲ ਅੱਗੇ ਵੱਧ ਰਿਹਾ ਹੈ। ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਦੀ ਇਹ ਕਹਾਣੀ ਸੂਬੇ ਦੇ ਬਦਲਦੇ ਰੂਪ ਦੀ ਗਵਾਹ ਹੈ।
ਲਾਲਚੰਦ ਕਟਾਰੂਚੱਕ ਦਾ ਟਵੀਟ
ਪੰਜਾਬ ਦੀ ਮਿੱਟੀ ਹਮੇਸ਼ਾ ਮਿਹਨਤ, ਹੌਂਸਲੇ ਅਤੇ ਖ਼ੁਸ਼ਹਾਲੀ ਦੀ ਨਿਸ਼ਾਨੀ ਰਹੀ ਹੈ।
ਅੱਜ CM @BhagwantMann ਜੀ ਦੀ ਦੂਰਦਰਸ਼ੀ ਸੋਚ ਅਤੇ ਬਿਹਤਰੀਨ ਲੀਡਰਸ਼ਿਪ ਵਿੱਚ ਪੰਜਾਬ ਮੁੜ ਤੋਂ ‘ਰੰਗਲਾ ਪੰਜਾਬ’ ਬਣਨ ਵੱਲ ਮਜ਼ਬੂਤੀ ਨਾਲ ਅੱਗੇ ਵੱਧ ਰਿਹਾ ਹੈ। ਸੂਬੇ ਦੇ ਵਿਕਾਸ ਲਈ ਲਏ ਜਾ ਰਹੇ ਫ਼ੈਸਲੇ ਪੰਜਾਬੀਆਂ ਦੀਆਂ ਉਮੀਦਾਂ ਨੂੰ ਨਵੀਂ ਤਾਕਤ ਦੇ ਰਹੇ ਹਨ। ਇਹਨਾਂ ਯਤਨਾਂ ਲਈ CM @BhagwantMann ਦਾ ਤਹਿ ਦਿਲੋਂ ਧੰਨਵਾਦ।
ਤਰੁਨਪ੍ਰੀਤ ਸੋਂਦ ਦਾ ਟਵੀਟ
ਮਾਨ ਸਰਕਾਰ ਵੱਲੋਂ ਪੰਜਾਬ ਦੀ ਤਰੱਕੀ ਅਤੇ ਲੋਕਾਂ ਦੀ ਭਲਾਈ ਵੱਲ ਅੱਜ ਇਕ ਹੋਰ ਮਜ਼ਬੂਤ ਕਦਮ ਚੁੱਕਣ ਜਾ ਰਹੀ ਹੈ। ਅੱਜ ਦੇ ਬੱਜਟ ਦੇ ਅਹਿਮ ਫ਼ੈਸਲਿਆਂ ਨਾਲ ਹਰ ਪੰਜਾਬੀ ਪਰਿਵਾਰ ਦੇ ਜੀਵਨ ਵਿੱਚ ਖ਼ੁਸ਼ਹਾਲੀ ਅਤੇ ਭਰੋਸੇ ਦੀ ਨਵੀਂ ਲਹਿਰ ਦਿਖਾਈ ਦੇਵੇਗੀ। ਸੂਬੇ ਨੂੰ ਅੱਗੇ ਵਧਾਉਣ ਲਈ ਧੰਨਵਾਦ @BhagwantMann ਸਾਬ੍ਹ!
ਡਾ. ਬਲਬੀਰ ਸਿੰਘ ਦਾ ਟਵੀਟ
ਪੰਜਾਬ ਮੁੜ ਤੋਂ ‘ਰੰਗਲਾ ਪੰਜਾਬ’ ਬਣਨ ਵੱਲ ਕਦਮ ਅੱਗੇ ਵਧਾ ਰਿਹਾ ਹੈ। ਪੰਜਾਬੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਸੂਬੇ ਨੂੰ ਤਰੱਕੀ ਦੇ ਰਸਤੇ ‘ਤੇ ਅੱਗੇ ਲੈ ਜਾਣ ਲਈ CM @Bhagwantmann ਦੀ ਦੂਰਦਰਸ਼ੀ ਸੋਚ ਅਤੇ ਇਮਾਨਦਾਰ ਕੋਸ਼ਿਸ਼ਾਂ ਕਾਬਿਲ-ਏ-ਤਾਰੀਫ਼ ਹਨ। ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਨੂੰ ਨਵੀਂ ਉਡਾਣ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਦਿਲੋਂ ਧੰਨਵਾਦ।
