Connect with us

Punjab

AAP ਵਿਧਾਇਕ ਨਰਿੰਦਰ ਸਵਨਾ ਵਿਆਹ ਦੇ ਬੰਧਨ ‘ਚ ਬੱਝੇ, ਵੇਖੋ ਤਸਵੀਰਾਂ

Published

on

ਆਮ ਆਦਮੀ ਪਾਰਟੀ ਦੇ ਫਾਜਿ਼ਲਕਾ ਤੋਂ ਵਿਧਾਇਕ ਨਰਿੰਦਰ ਸਿੰਘ ਸਵਨਾ ਅੱਜ ਵਿਆਹ ਬੰਧਨ ਵਿੱਚ ਬੱਝ ਗਏ ਹਨ। ਵਿਧਾਇਕ ਸਵਨਾ ਅਤੇ ਖੁਸ਼ਬੂ ਇੱਕ-ਦੂਜੇ ਦੇ ਜੀਵਨਸਾਥੀ ਬਣ ਗਏ ਹਨ। ਵਿਧਾਇਕ ਸਵੇਰੇ ਬਰਾਤ ਲੈ ਕੇ ਪੁੱਜੇ, ਜਿਸ ਵਿੱਚ ਉਨ੍ਹਾਂ ਦਾ ਸਾਥ ਮੰਤਰੀ ਹਰਜੋਤ ਬੈਂਸ, ਵਿਧਾਇਕ ਜਗਦੀਪ ਕੰਬੋਜ ਗੋਲਡੀ, ਅਮਨਦੀਪ ਗੋਲਡੀ ਮੁਸਾਫਰ ਤੇ ਦੋਸਤ ਕਰਨ ਗਿਲਹੋਤਰਾ ਨੇ ਦਿੱਤਾ।

ਵਿਆਹ ਪੂਰਨ ਰੀਤੀ-ਰਿਵਾਜਾਂ ਨਾਲ ਹੋਇਆ। ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਆਨੰਦ ਕਾਰਜ ਹੋਏ। ਵਿਧਾਇਕ ਸਵਨਾ ਨੇ ਇਸ ਖੁਸ਼ੀ ਦੇ ਮੌਕੇ ‘ਤੇ ਪੁੱਜਣ ਲਈ ਸਾਰੇ ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਦਾ ਧੰਨਵਾਦ ਕੀਤਾ।