Punjab
ਪੰਜਾਬ ਚ 1.25 ਲੱਖ ਦੇ ਕਰੀਬ ਅਵਾਰਾ ਪਾਏ ਜਾਂਦੇ ਹਨ ਪਸ਼ੂ
20 ਦਸੰਬਰ 2023: ਅੰਮ੍ਰਿਤਸਰ ਅਧੀਨ ਪਿੰਡ ਲੋਧੀ ਗੁਜਰ ਵਿਖ਼ੇ ਜ਼ਖਮੀ ਗਾਵਾਂ ਦੀ ਸੇਵਾ ਨਿਸ਼ਕਾਮ ਪਿੰਡ ਵਾਸੀਆਂ ਵਲੋਂ ਕੀਤੀ ਜਾਂਦੀ ਹੈ ਅੱਜ ਦੇ ਸਮੇਂ ਪਸ਼ੂਆਂ ਕਰਕੇ ਸੜਕੀ ਹਾਦਸੇ ਹੋ ਜਾਂਦੇ ਨੇ ਜਿਸ ਕਰਕੇ ਜ਼ਖਮੀ ਤੇ ਲਵਾਰਿਸ ਪਸ਼ੂ ਲੋਧੀ ਗੁੱਜਰ ਗਊਸ਼ਾਲਾ ਛੱਡ ਜਾਂਦੇ ਨੇ ਤੇ ਬਾਬਾ ਜੀ ਵਲੋਂ ਨਿਸ਼ਕਾਮ ਸੇਵਾ ਕੀਤੀ ਜਾਂਦੀ ਹੈ
ਪਿੰਡ ਵਾਸੀ ਕਰਦੇ ਨੇ ਰਲ ਮਿਲ ਕੇ ਪਸ਼ੂਆਂ ਦੀ ਸੇਵਾ ਅਤੇ ਸਰਕਾਰ ਤੋਂ ਇਕ ਰੁਪਏ ਦੀ ਮਦਦ ਨਹੀਂ ਮਿਲ਼ਦੀ, ਪਿੰਡ ਵਾਸੀਆਂ ਦਾ ਕਹਿਣਾ ਅਸੀਂ ਸਰਕਾਰੇ ਦਰਬਾਰੇ ਬਹੁਤ ਵਾਰ ਜਾ ਕੇ ਅਰਜ਼ੀ ਲਾਈ ਹ ਪਰ ਉਹਨਾਂ ਦਾ ਕਹਿਣਾ ਕਿ ਸ਼ਹਿਰ ਦੀਆਂ ਗਾਵਾਂ ਵਾਸਤੇ ਫੰਡ ਹੈਗੇ ਨੇ ਪਰ ਪਿੰਡਾਂ ਦੀਆਂ ਗਾਵਾਂ ਵਾਸਤੇ ਫੰਡ ਨਹੀਂ ਨੇ
ਸੜਕੀ ਹਾਦਸੇ ਕਾਰਨ ਕਈ ਮੌਤਾਂ ਹੋ ਜਾਣੀਆਂ ਅਤੇ ਸਰਦੀਆਂ ਵਿੱਚ ਧੁੰਦ ਹੋਣ ਕਰਕੇ ਇਨਾ ਅਵਾਰਾ ਪਸ਼ੂਆਂ ਕਰਕੇ ਕਈ ਲੋਕ ਜਾਣ ਤੋਂ ਹੱਥ ਧੋ ਬਹਿੰਦੇ ਨੇ ਪਰ ਇਹ ਪਿੰਡ ਵਾਸੀ ਲੋਧੀ ਗੁੱਜਰ ਦੇ ਵਾਸੀ ਛੇ ਸਾਲਾਂ ਤੋਂ ਅਵਾਰਾ ਪਸ਼ੂਆਂ ਦੀ ਸੇਵਾ ਕਰ ਰਹੇ ਨੇ
ਸਰਕਾਰ ਇਸ ਵੱਲ ਵੀ ਧਿਆਨ ਦੇਵੇ ਅਤੇ ਅਸੀਂ ਪੈਸੇ ਦੀ ਮੰਗ ਨਹੀਂ ਕਰਦੇ ਸਾਨੂੰ ਇਸ ਗਊਸ਼ਾਲਾ ਵਾਸਤੇ ਜਰੂਰੀ ਵਸਤਾਂ ਦਾ ਸਮਾਨ ਦਿੱਤਾ ਜਾਵੇ ਡਾਕਟਰੀ ਦੀ ਸਹਾਇਤਾ ਕੀਤੀ ਜਾਵੇ ਅਤੇ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇ ਜ਼ਖਮੀ ਗਾਵਾਂ ਨੂੰ ਅਸੀਂ ਆਪਣੇ ਪੱਧਰ ਤੇ ਠੀਕ ਕਰਦੇ ਹਾਂ ਤੇ ਉਹਨਾਂ ਨੂੰ ਆਪਣੇ ਕੋਲ ਹੀ ਰੱਖਦੇ ਹਾਂ
100 ਦੇ ਕਰੀਬ ਗਾਵਾਂ ਨੇ ਪਰ ਦਿਨ ਰਾਤ ਮਿਹਨਤ ਕਰਕੇ ਪਿੰਡ ਵਾਸੀ ਤੇ ਬਾਬਾ ਗੁਰਭੇਤ ਸਿੰਘ ਲਗਾਤਾਰ ਸੇਵਾ ਕਰ ਰਹੇ ਨੇ ਇਹਨਾਂ ਦੇ ਹੌਂਸਲੇ ਤੇ ਜਜ਼ਬੇ ਨੂੰ ਸਲਾਮ ਜਿੰਨਾ ਹਿੱਸੇ ਇਹ ਸੇਵਾ ਆਈ