Punjab
ਬੰਦੀ ਛੋੜ ਦਿਵਸ ਮਣਾਉਣ ਲਈ 125 ਦੇ ਕਰੀਬ ਸੰਗਤਾਂ ਦਾ ਜੱਥਾ ਗਵਾਲੀਅਰ ਦੇ ਕਿਲ੍ਹੇ ਲਈ ਹੋਇਆ ਰਵਾਨਾ

ਅੰਮ੍ਰਿਤਸਰ : 400 ਦਾਤਾ ਬੰਦੀ ਛੋੜ ਦਿਵਸ ਮਣਾਉਣ ਲਈ ਅੱਜ ਸਿੱਖ ਸੰਗਤਾ ਦਾ ਜੱਥਾ ਗਵਾਲੀਅਰ ਦੇ ਕਿਲ੍ਹੇ ਲਈ ਰਵਾਨਾ ਹੋਇਆ ਜਿਸ ਦੀ ਸੁਰੂਆਤ ਸਿੰਘ ਸਾਹਿਬ ਵਲੋਂ ਅਰਦਾਸ ਕਰ ਕੀਤੀ ਗਈ ਇਹ ਜੱਥਾ 28 ਦਿਨਾਂ ਦੀ ਪੈਦਲ ਯਾਤਰਾ ਤੋਂ ਬਾਦ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ 3 ਤਾਰੀਖ ਨੂੰ ਗਵਾਲੀਅਰ ਪਹੁੰਚੇਗਾ ਅਤੇ ਉਥੇ ਰਖੇ ਤਿੰਨ ਦਿਨਾਂ ਸਮਾਗਮ ਵਿਚ ਸਿਰਕਤ ਕਰੇਗਾ।
ਇਸ ਮੌਕੇ ਗਲਬਾਤ ਕਰਦਿਆਂ ਜੱਥੇ ਨਾਲ ਜਾਣ ਵਾਲੇ ਆਗੂਆ ਨੇ ਦਸਿਆ ਕਿ ਦਾਤਾ ਬੰਦੀ ਛੋੜ ਦਿਵਸ ਦਾ 400 ਸਾਲਾ ਮਣਾਉਣ ਲਈ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰ 125 ਦੇ ਕਰੀਬ ਸਰਧਾਲੂਆਂ ਦਾ ਜੱਥਾ ਰਵਾਨਾ ਹੋਇਆ ਹੈ ਜੋ 28 ਦਿਨਾਂ ਦੀ ਇਹ ਯਾਤਰਾ ਪੂਰੀ ਕਰ 3 ਅਕਤੂਬਰ ਨੂੰ ਗਵਾਲੀਅਰ ਪਹੁੰਚੇਗਾ ਅਤੇ ਉਥੋਂ ਦੇ ਧਾਰਮਿਕ ਸਮਾਗਮਾਂ ਵਿਚ ਹਿੱਸਾ ਲਵੇਗਾ। ਇਹ ਜੱਥਾ ਵੱਖ-ਵੱਖ ਪੜਾਵਾਂ ਤੇ ਅੰਮ੍ਰਿਤਸਰ ਜਲੰਧਰ ਦਿਲੀ ਤੌ ਗਵਾਲੀਅਰ ਪਹੁੰਚੇਗਾ।