Connect with us

WORLD

ਭਾਰਤੀ ਅਧਿਕਾਰੀ ‘ਤੇ ਲੱਗੇ ਪੰਨੂ ਨੂੰ ਮਾਰਨ ਦੇ ਇਲਜ਼ਾਮ

Published

on

30 ਨਵੰਬਰ 2203:  ਅਮਰੀਕਾ ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ ‘ਤੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਮੀਡਿਆ ਅਦਾਰੇ ਦੇ ਮੁਤਾਬਕ ਦੋਸ਼ੀ ਨੂੰ ਅਜਿਹਾ ਕਰਨ ਦਾ ਹੁਕਮ ਭਾਰਤ ਸਰਕਾਰ ਦੇ ਇਕ ਅਧਿਕਾਰੀ ਨੇ ਦਿੱਤਾ ਸੀ।

ਬੁੱਧਵਾਰ 29 ਨਵੰਬਰ ਨੂੰ ਨਿਊਯਾਰਕ ‘ਚ ਨਿਖਿਲ ਖਿਲਾਫ ਚਾਰਜਸ਼ੀਟ ਸਾਹਮਣੇ ਆਈ ਸੀ, ਜਿਸ ‘ਚ ਉਸ ‘ਤੇ ਹੱਤਿਆ ਦੀ ਸਾਜ਼ਿਸ਼ ਰਚਣ ਅਤੇ ਪੈਸੇ ਲੈ ਕੇ ਹੱਤਿਆ ਦੀ ਕੋਸ਼ਿਸ਼ ਕਰਨ ਵਰਗੇ ਗੰਭੀਰ ਦੋਸ਼ ਲਗਾਏ ਗਏ ਹਨ। ਨਿਖਿਲ ਨੇ ਅਮਰੀਕਾ ਦੇ ਸੰਘੀ ਏਜੰਟਾਂ ਨੂੰ ਦੱਸਿਆ ਕਿ ਪੰਨੂ ਤੋਂ ਇਲਾਵਾ ਉਸ ਨੂੰ ਕਈ ਲੋਕਾਂ ਨੂੰ ਮਾਰਨ ਲਈ ਵੀ ਕਿਹਾ ਗਿਆ ਸੀ। ਚਾਰਜਸ਼ੀਟ ਵਿੱਚ ਸੌ ਡਾਲਰ ਦਾ ਬਿੱਲ ਵੀ ਸੀ, ਜੋ ਮੁਲਜ਼ਮ ਨੂੰ ਪੇਸ਼ਗੀ ਅਦਾਇਗੀ ਵਜੋਂ ਦਿੱਤਾ ਗਿਆ ਸੀ।

ਨਿਖਿਲ ਨੂੰ ਅਜਿਹਾ ਕਰਨ ਲਈ ਕਹਿਣ ਵਾਲੇ ਭਾਰਤ ਸਰਕਾਰ ਦੇ ਅਧਿਕਾਰੀ ਦਾ ਨਾਂ ਅਜੇ ਸਾਹਮਣੇ ਨਹੀਂ ਆਇਆ ਹੈ। ਚਾਰਜਸ਼ੀਟ ‘ਚ ਉਸ ਨੂੰ ਸੀ.ਸੀ.-1 ਵਜੋਂ ਸੰਬੋਧਿਤ ਕੀਤਾ ਗਿਆ ਹੈ। ਇਸ ਅਨੁਸਾਰ ਸੀ.ਸੀ.-1 ਭਾਰਤ ਸਰਕਾਰ ਦੀ ਇੱਕ ਏਜੰਸੀ ਦਾ ਮੁਲਾਜ਼ਮ ਹੈ, ਜਿਸ ਨੇ ਕਈ ਵਾਰ ਆਪਣੇ ਆਪ ਨੂੰ ਸੀਨੀਅਰ ਫੀਲਡ ਅਫ਼ਸਰ ਦੱਸਿਆ ਹੈ। ਇਹ ਅਧਿਕਾਰੀ ਸੁਰੱਖਿਆ ਪ੍ਰਬੰਧਨ ਅਤੇ ਖੁਫੀਆ ਜਾਣਕਾਰੀ ਲਈ ਜ਼ਿੰਮੇਵਾਰ ਹੈ।

ਚਾਰਜਸ਼ੀਟ ਮੁਤਾਬਕ ਭਾਰਤੀ ਅਧਿਕਾਰੀ ਨੇ ਇਹ ਵੀ ਦੱਸਿਆ ਸੀ ਕਿ ਉਹ ਭਾਰਤ ਦੀ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਲਈ ਕੰਮ ਕਰਦਾ ਹੈ। ਅਮਰੀਕੀ ਨਿਆਂ ਵਿਭਾਗ ਦੇ ਅਨੁਸਾਰ, ਭਾਰਤ ਸਰਕਾਰ ਦੇ ਇਸ ਅਧਿਕਾਰੀ ਨੇ ਕਿਹਾ ਸੀ ਕਿ ਉਸ ਨੂੰ ਯੁੱਧ ਕਲਾ ਵਿੱਚ ਅਧਿਕਾਰੀ ਪੱਧਰ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਹਥਿਆਰਾਂ ਦੀ ਵਰਤੋਂ ਕਰਨਾ ਵੀ ਸਿਖਾਇਆ ਜਾ ਰਿਹਾ ਹੈ।