India
ਐਕਟਿਵਾ ਅਤੇ ਟਰੱਕ ਦੀ ਟੱਕਰ, ਐਕਟਿਵਾ ਸਵਾਰ ਦੀ ਮੌਕੇ ‘ਤੇ ਮੌਤ, 1 ਜਖ਼ਮੀ

ਜਗਰਾਓ, 16 ਮਈ(ਹੇਮ ਰਾਜ ਬੱਬਰ): ਜਗਰਾਓਂ ਬਸ ਸਟੈਂਡ ਚੌਕ ਦੇ ਨਜ਼ਦੀਕ ਉਸ ਸਮੇਂ ਦਰਦਨਾਕ ਹਾਦਸਾ ਹੋ ਗਿਆ ਜਦੋਂ ਨਜਦੀਕੀ ਪਿੰਡ ਚੋਂਕੀਮਾਨ ਦੀ ਰਹਿਣ ਵਾਲੀ 24 ਸਾਲ ਦੀ ਨਰਸ ਜਸਪ੍ਰੀਤ ਕੌਰ ਆਪਣੀ ਸਹੇਲੀ ਨਾਲ ਐਕਟਿਵਾ ‘ਤੇ ਆਪਣੇ ਕੰਮ ‘ਤੇ ਜਾ ਰਹੀ ਸੀ ਤਾਂ ਅਚਾਨਕ ਇਕ ਤੇਜ ਰਫਤਾਰ ਟਰੱਕ ਨਾਲ ਟੱਕਰ ਹੋ ਗਈ ਤੇ ਜਿਸ ਵਿੱਚ ਜਸਪ੍ਰੀਤ ਦੀ ਮੌਕੇ ‘ਤੇ ਮੌਤ ਹੋ ਗਈ ਤੇ ਉਸ ਦੀ ਸਹੇਲੀ ਗੰਭੀਰ ਰੂਪ ਵਿਚ ਜਖਮੀ ਹੋ ਗਈ ਜਿਸ ਨੂੰ ਮੁਢਲੇ ਇਲਾਜ ਤੋਂ ਬਾਅਦ ਲੁਧਿਆਣਾ ਰੈਫਰ ਕਰ ਦਿਤਾ ਗਿਆ।

ਇਸ ਮੌਕੇ ਇਸ ਹਾਦਸੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ, ਜਿਸ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।