India
ਅਫ਼ਗਾਨ ਫੌਜ ਦੀ ਤਾਲਿਬਾਨ ‘ਤੇ ਵੱਡੀ ਏਅਰਸਟਾਈਕ, 30 ਅੱਤਵਾਦੀ ਢੇਰ

ਅਫਗਾਨਿਸਤਾਨ ਨੇ ਤਾਲਿਬਾਨ ‘ਤੇ ਵੱਡੀ ਏਅਰਸਟ੍ਰਾਈਕ ਕੀਤੀ ਹੈ। ਸ਼ੁੱਕਰਵਾਰ ਨੂੰ ਦੋ ਸੂਬਿਆਂ ‘ਚ ਅਫ਼ਗਾਨ ਹਵਾ ਫੌਜ ਦੇ ਹਵਾਈ ਹਮਲਿਆਂ ‘ਚ 30 ਤੋਂ ਜ਼ਿਆਦਾ ਤਾਲਿਬਾਨ ਅੱਤਵਾਦੀ ਮਾਰੇ ਗਏ ਤੇ 17 ਜ਼ਖ਼ਮੀ ਹੋ ਗਏ ਹਨ। ਦੇਸ਼ ਦੇ ਰੱਖਿਆ ਮੰਤਰਾਲੇ ਨੇ ਇਸ ਦੀ ਪੁਸ਼ਟੀ ਕੀਤੀ ਹੈ। ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉੱਤਰੀ ਜਜਾਨ ਸੂਬੇ ‘ਚ ਰਾਜਧਾਨੀ ਸ਼ਿਬਰਘਨ ਦੇ ਬਾਹਰੀ ਇਲਾਕੇ ‘ਚ ਮੁਗਰਬ ਤੇ ਹਸਨ ਤਬਿਨ ਪਿੰਡਾਂ ‘ਚ ਯੁੱਧਕ ਜਹਾਜ਼ਾਂ ਦੁਆਰਾ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ 19 ਅੱਤਵਾਦੀ ਮਾਰੇ ਗਏ ਤੇ 15 ਹੋਰ ਜ਼ਖ਼ਮੀ ਹੋ ਗਏ।
ਇਹ ਹਵਾਈ ਹਮਲੇ ਇਸ ਸਮੇਂ ‘ਚ ਕੀਤੇ ਗਏ ਹਨ ਜਦੋਂ ਅਫਗਾਨਿਸਤਾਨ ‘ਚ ਹਿੰਸਾ ‘ਚ ਵਾਧਾ ਹੋਇਆ ਹੈ ਕਿਉਂਕਿ ਤਾਲਿਬਾਨ ਨੇ ਅਫਗਾਨ ਬਲਾਂ ਤੇ ਨਾਗਰਿਕਾਂ ਖ਼ਿਲਾਫ਼ ਆਪਣੇ ਹਮਲਿਆਂ ਨੂੰ ਤੇਜ਼ ਕਰ ਦਿੱਤਾ ਹੈ ਤੇ ਕੁਝ ਹੀ ਹਫ਼ਤਿਆਂ ‘ਚ ਵਿਦੇਸੀ ਫੌਜੀਆਂ ਦੀ ਵਾਪਸੀ ਤੋਂ ਬਾਅਦ ਹਿੰਸਾ ਵਧ ਗਈ ਹੈ। ਤਾਲਿਬਾਨ ਦਾ ਤੇਜ਼ੀ ਨਾਲ ਅਫਗਾਨਿਸਤਾਨ ‘ਤੇ ਕੰਟਰੋਲ ਵਧਦਾ ਜਾ ਰਿਹਾ ਹੈ। ਜੁਆਇੰਟ ਚੀਫ ਆਫ ਸਟਾਫ ਦੇ ਪ੍ਰਧਾਨ ਜਰਨਲ ਮਾਰਕ ਮਿਲੇ ਨੇ ਕਿਹਾ ਕਿ ਤਾਲਿਬਾਨ, ਹੁਣ ਅਫਗਾਨਿਸਤਾਨ ਦੇ 419 ਜ਼ਿਲ੍ਹਿਆਂ ਦੇ ਕੇਂਦਰਾਂ ‘ਚੋਂ ਅੱਧੇ ਤੋਂ ਜ਼ਿਆਦਾ ਕੰਟਰੋਲ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ-ਜਿਵੇਂ ਤਾਲਿਬਾਨ ਜ਼ਿਆਦਾ ਖੇਤਰ ‘ਤੇ ਕਬਜ਼ਾ ਕਰਦਾ ਹੈ ਅਫਗਾਨ ਸੁਰੱਖਿਆ ਬਲ ਕਾਬੁਲ ਸਣੇ ਮੁੱਖ ਜਨਸੰਖਿਆ ਕੇਂਦਰਾਂ ਦੀ ਸੁਰੱਖਿਆ ਲਈ ਆਪਣੀ ਸਥਿਤੀ ਮਜ਼ਬੂਤ ਕਰ ਰਹੇ ਹਨ।