Sports
21 ਸਾਲ ਬਾਅਦ ਹਾਕੀ ਦੀ ਮੇਜ਼ਬਾਨੀ ਕਰੇਗਾ ਓਲੰਪਿਕ ‘ਚ ਪੰਜਾਬ

ਓਲੰਪਿਕ ਵਿੱਚ ਤਗਮੇ ਦਾ ਸੁਨਹਿਰੀ ਇਤਿਹਾਸ ਰੱਖਣ ਵਾਲੀ ਭਾਰਤੀ ਹਾਕੀ ਟੀਮ ਜੁਲਾਈ ਵਿੱਚ ਟੋਕਿਓ ਵਿੱਚ ਹੋਣ ਵਾਲੇ ਖੇਡਾਂ ਦੇ ਮਹਾਂਕੁੰਭ ਵਿੱਚ ਇੱਕ ਵਾਰ ਫਿਰ ਮੈਡਲ ਲਈ ਮੈਦਾਨ ਵਿੱਚ ਉਤਰੇਗੀ। ਇਹ ਮਾਣ ਵਾਲੀ ਗੱਲ ਹੈ ਕਿ ਅੱਠਵੀਂ ਵਾਰ ਟੀਮ ਦੀ ਕਮਾਨ ਇਕ ਪੰਜਾਬੀ ਖਿਡਾਰੀ ਦੇ ਹੱਥ ਵਿੱਚ ਹੋਵੇਗੀ। ਹਾਕੀ ਦਾ ਮੱਕਾ ਕਹੇ ਜਾਣ ਵਾਲ਼ੇ ਪੰਜਾਬ ਖਾਸਕਰ ਜਲੰਧਰ ਲਈ ਮੰਗਲਵਾਰ ਦਾ ਦਿਨ ਬੇਹੱਦ ਖਾਸ ਰਿਹਾ ਕਿਉਕਿ ਮਿੱਠਾਪੁਰ ਦੇ ਮਨਪ੍ਰੀਤ ਸਿੰਘ ਕੋਰੀਅਨ ਨੂੰ ਇਸ ਵਾਰ ਹਾਕੀ ਦੀ ਕਪਤਾਨੀ ਦਿੱਤੀ ਗਈ ਹੈ । ਟੋਕਿਓ ਓਲੰਪਿਕ ਵਿੱਚ 21 ਸਾਲਾਂ ਬਾਅਦ ਹਾਕੀ ਟੀਮ ਨੂੰ ਇੱਕ ਕਪਤਾਨ ਦੇ ਤੌਰ ਤੇ ਮਨਪ੍ਰੀਤ ਦੇ ਰੂਪ ਵਿੱਚ ਪੰਜਾਬ ਵਿੱਚੋ ਕੋਈ ਕਪਤਾਨ ਮਿਲਿਆ ਹੈ। ਹਾਕੀ ਇੰਡੀਆ ਨੇ ਦੁਪਹਿਰ ਤੋਂ ਬਾਅਦ ਅਧਿਕਾਰਤ ਤੌਰ ‘ਤੇ ਇਸ ਦੀ ਘੋਸ਼ਣਾ ਕੀਤੀ ਹੈ । ਮਨਪ੍ਰੀਤ ਤੋਂ ਪਹਿਲਾਂ ਰਮਨਦੀਪ ਸਿੰਘ ਗਰੇਵਾਲ ਇਕ ਪੰਜਾਬੀ ਖਿਡਾਰੀ ਸੀ ਜਿਸ ਨੇ 2000 ਦੇ ਸਿਡਨੀ ਓਲੰਪਿਕ ਵਿਚ ਹਾਕੀ ਟੀਮ ਦੀ ਕਪਤਾਨੀ ਕੀਤੀ ਸੀ। ਹਾਲਾਂਕਿ, ਭਾਰਤੀ ਹਾਕੀ ਟੀਮ ਦੀ ਸ਼ੁਰੂਆਤ ਤੋਂ ਹੀ ਪੰਜਾਬ ਦੇ ਖਿਡਾਰੀਆਂ ਦਾ ਦਬਦਬਾ ਰਿਹਾ ਹੈ। ਇਕ ਸਮਾਂ ਸੀ ਜਦੋਂ ਲਗਭਗ ਪੂਰੀ ਟੀਮ ਦੀ ਚੋਣ ਪੰਜਾਬ ਦੇ ਜਲੰਧਰ ਵਿਚ ਸੰਸਾਰਪੁਰ ਤੋਂ ਕੀਤੀ ਗਈ ਸੀ ਅਤੇ ਕਪਤਾਨ ਵੀ ਇਕ ਪੰਜਾਬੀ ਖਿਡਾਰੀ ਸੀ ਪਰ ਬਾਅਦ ਦੇ ਸਾਲਾਂ ਵਿਚ ਪੰਜਾਬ ਇਸ ਵਿਚ ਪਛੜ ਗਿਆ ।ਇਸ ਵਾਰ ਵੀ 16 ਮੈਂਬਰੀ ਟੀਮ ਵਿਚ 8 ਖਿਡਾਰੀ ਪੰਜਾਬ ਦੇ ਹਨ, ਜਿਨ੍ਹਾਂ ਵਿਚ 3 ਖਿਡਾਰੀ ਜਲੰਧਰ ਦੇ ਹਨ। ਮਨਪ੍ਰੀਤ ਪੰਜਾਬ ਪੁਲਿਸ ਵਿਚ ਡੀਐਸਪੀ ਹੈ। ਮਨਪ੍ਰੀਤ ਸਿੰਘ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰਨ ਵਾਲਾ ਅੱਠਵਾਂ ਪੰਜਾਬੀ ਖਿਡਾਰੀ ਹੈ। ਇਸ ਟੀਮ ਵਿਚ ਉਪ ਕਪਤਾਨ ਅੰਮ੍ਰਿਤਸਰ ਦਾ ਹਰਮਨਪ੍ਰੀਤ ਹੋਵੇਗਾ, ਜੋ ਡਿਫੈਂਡਰ ਦੀ ਪੌਜੀਸ਼ਨ ਤੇ ਖੇਡਦਾ ਹੈ ।
ਟੋਕੀਓ ਓਲੰਪਿਕ ਲਈ ਚੁਣੇ ਗਏ 13 ਪੰਜਾਬੀ ਖਿਡਾਰੀਆਂ ਵਿੱਚ ਹਾਕੀ ਦੇ ਕਪਤਾਨ ਮਨਪ੍ਰੀਤ ਸਿੰਘ, ਮਨਦੀਪ ਸਿੰਘ, ਹਾਰਦਿਕ ਸਿੰਘ, ਹਰਮਨਪ੍ਰੀਤ ਸਿੰਘ, ਰੁਪਿੰਦਰ ਪਾਲ, ਸ਼ਮਸ਼ੇਰ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ ਅਤੇ ਤਜਿੰਦਰ ਤੂਰ, ਐਥਲੈਟਿਕਸ ਵਿਚ ਕਮਲਪ੍ਰੀਤ ਕੌਰ, ਮਹਿਲਾ ਹਾਕੀ ਵਿਚ ਬਾਕਸਿੰਗ ਸਿਮਰਨ, ਗੁਰਜੀਤ ਕੌਰ, ਅੰਜੁਮ ਮੋਦਗਿਲ ਸ਼ੂਟਿੰਗ ‘ਚ, ਆਦਿ ਖਿਡਾਰੀ ਸ਼ਾਮਲ ਹਨ।ਟਰਾਈਲ ਤੋਂ ਬਾਅਦ ਕਈ ਹੋਰ ਖਿਡਾਰੀਆਂ ਦੇ ਓਲੰਪਿਕ ਵਿੱਚ ਜਾਣ ਦੀ ਉਮੀਦ ਹੈ ।