India
44 ਸਾਲ ਬਾਅਦ ਫਾਈਨਲ ‘ਚ ਨਹੀਂ ਪਹੁੰਚ ਸਕੀ ਭਾਰਤੀ ਹਾਕੀ ਟੀਮ
INDIA HOCKEY TEAM : ਪੈਰਿਸ ਓਲੰਪਿਕ ਸੈਮੀਫਾਈਨਲ ‘ਚ ਭਾਰਤੀ ਹਾਕੀ ਟੀਮ ਦੀ ਹਾਰ ਹੋ ਗਈ ਹੈ | ਭਾਰਤ ਨੂੰ ਟੀਮ ਜਰਮਨੀ ਨੇ 3-2 ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ |
ਪੈਰਿਸ ਓਲੰਪਿਕ ‘ਚ ਭਾਰਤੀ ਹਾਕੀ ਟੀਮ ਨੂੰ ਦੂਜੇ ਸੈਮੀਫਾਈਨਲ ‘ਚ ਜਰਮਨੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। 44 ਸਾਲ ਬਾਅਦ ਵੀ ਭਾਰਤ ਓਲੰਪਿਕ ਦੇ ਫਾਈਨਲ ਵਿੱਚ ਥਾਂ ਨਹੀਂ ਬਣਾ ਸਕਿਆ। ਭਾਰਤ ਨੇ ਆਖਰੀ ਵਾਰ 1980 ਓਲੰਪਿਕ ਦਾ ਫਾਈਨਲ ਖੇਡਿਆ ਸੀ ਅਤੇ ਸੋਨ ਤਮਗਾ ਜਿੱਤਿਆ ਸੀ। ਕਾਂਸੀ ਤਮਗੇ ਲਈ ਭਾਰਤ ਦਾ ਸਾਹਮਣਾ ਸਪੇਨ ਨਾਲ ਹੋਵੇਗਾ।
ਭਾਰਤ ਹੁਣ ਕਾਂਸੀ ਤਗਮਾ ਜਿੱਤਣ ਲਈ ਸਪੇਨ ਦਾ ਸਾਹਮਣਾ ਕਰੇਗਾ। ਇਹ ਮੈਚ 8 ਅਗਸਤ ਨੂੰ ਸ਼ਾਮ 5:30 ਵਜੇ ਤੋਂ ਖੇਡਿਆ ਜਾਵੇਗਾ।
ਜਰਮਨੀ ਲਈ ਗੋਂਜ਼ਾਲੋ ਪਿਲਾਟ ਨੇ 18ਵੇਂ ਮਿੰਟ, ਕ੍ਰਿਸਟੋਫਰ ਰੁਹਰ ਨੇ 27ਵੇਂ ਮਿੰਟ ਅਤੇ ਮਾਰਕੋ ਮਿਲਟਕਾਊ ਨੇ 54ਵੇਂ ਮਿੰਟ ਵਿੱਚ ਗੋਲ ਕੀਤੇ। ਭਾਰਤ ਲਈ ਹਰਮਨਪ੍ਰੀਤ ਸਿੰਘ ਨੇ 7ਵੇਂ ਮਿੰਟ ਅਤੇ ਸੁਖਜੀਤ ਸਿੰਘ ਨੇ 36ਵੇਂ ਮਿੰਟ ਵਿੱਚ ਗੋਲ ਕੀਤੇ। ਸੋਨ ਤਗਮੇ ਦਾ ਮੁਕਾਬਲਾ ਜਰਮਨੀ ਅਤੇ ਨੀਦਰਲੈਂਡ ਵਿਚਾਲੇ 8 ਅਗਸਤ ਨੂੰ ਰਾਤ 10:30 ਵਜੇ ਹੋਵੇਗਾ।
ਮੈਚ ਵਿੱਚ 3 ਮਿੰਟ ਬਾਕੀ ਸਨ। ਭਾਰਤ ਦੇ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਮੈਦਾਨ ਛੱਡ ਦਿੱਤਾ। ਉਸ ਦੀ ਥਾਂ ਭਾਰਤ ਨੇ ਮੈਦਾਨੀ ਖਿਡਾਰੀ ਨੂੰ ਸ਼ਾਮਲ ਕੀਤਾ। ਆਖਰੀ ਮਿੰਟਾਂ ਵਿੱਚ ਗੋਲ ਕਰਨ ਦਾ ਮੌਕਾ ਮਿਲਿਆ, ਪਰ ਭਾਰਤ ਗੋਲ ਨਹੀਂ ਕਰ ਸਕਿਆ। ਪੂਰੇ ਸਮੇਂ ਦੀ ਸੀਟੀ ਵੱਜੀ ਅਤੇ ਭਾਰਤ ਨੇ ਲਗਾਤਾਰ ਦੂਜੀ ਵਾਰ ਓਲੰਪਿਕ ਵਿੱਚ ਸੋਨ ਤਮਗਾ ਜਿੱਤਣ ਦਾ ਮੌਕਾ ਗੁਆ ਦਿੱਤਾ।