India
ਕੈਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ ਦਾ ਵਿਦਿਆਰਥੀਆਂ ਨੂੰ ਵੱਡਾ ਝਟਕਾ
ਆਸਟ੍ਰੇਲੀਆ ਨੇ ਮੰਗਲਵਾਰ ਨੂੰ ਕਿਹਾ ਕਿ ਉਹ 2025 ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲਿਆਂ ਦੀ ਗਿਣਤੀ 270,000 ਤੱਕ ਸੀਮਤ ਕਰ ਦੇਵੇਗਾ, ਕਿਉਂਕਿ ਰਿਕਾਰਡ ਮਾਈਗ੍ਰੇਸ਼ਨ ਕਾਰਨ ਜਾਇਦਾਦ ਦੀਆਂ ਕੀਮਤਾਂ ਵਧੀਆਂ ਹਨ।
ਆਸਟ੍ਰੇਲੀਆ ਨੇ ਐਲਾਨ ਕੀਤਾ ਹੈ ਕਿ ਉਹ 2025 ਤੱਕ ਆਸਟ੍ਰੇਲੀਆ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ 2.7 ਲੱਖ ਤੱਕ ਸੀਮਤ ਕਰ ਦੇਵੇਗਾ, ਤਾਂ ਜੋ ਪ੍ਰਵਾਸ ਦੇ ਰਿਕਾਰਡ ਪੱਧਰ ਨਾਲ ਨਜਿੱਠਿਆ ਜਾ ਸਕੇ। ਪ੍ਰਵਾਸੀਆਂ ਦੇ ਵਧਣ ਕਾਰਨ ਮਕਾਨਾਂ ਦੇ ਕਿਰਾਏ ਵਿੱਚ ਭਾਰੀ ਵਾਧਾ ਹੋਇਆ ਹੈ।
ਆਸਟਰੇਲੀਆ ਦੇ ਸਿੱਖਿਆ ਮੰਤਰੀ ਜੇਸਨ ਕਲੇਅਰ ਨੇ 27 ਅਗਸਤ ਨੂੰ ਕਿਹਾ ਕਿ ਸੀਮਾ ਵਿੱਚ ਉੱਚ ਸਿੱਖਿਆ ਦੇ ਕੋਰਸਾਂ ਦੇ ਨਾਲ-ਨਾਲ ਵੋਕੇਸ਼ਨਲ ਸਿੱਖਿਆ ਅਤੇ ਸਿਖਲਾਈ ਕੋਰਸ ਵੀ ਸ਼ਾਮਲ ਹਨ।
ਆਸਟ੍ਰੇਲੀਆ ਦੇ ਇਸ ਕਦਮ ਨਾਲ ਉਚੇਰੀ ਸਿੱਖਿਆ ਲਈ ਵਿਦੇਸ਼ ਜਾਣ ਦੀ ਉਮੀਦ ਰੱਖਣ ਵਾਲੇ ਭਾਰਤੀ ਵਿਦਿਆਰਥੀਆਂ ‘ਤੇ ਖਾਸ ਤੌਰ ‘ਤੇ ਪੰਜਾਬ ਦੇ ਵਿਦਿਆਰਥੀਆਂ, ਜਿਨ੍ਹਾਂ ‘ਚ ਵੱਡੀ ਗਿਣਤੀ ਹੈ, ‘ਤੇ ਕਾਫੀ ਅਸਰ ਪਵੇਗਾ।
ਆਸਟ੍ਰੇਲੀਆ ਦੇ ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਅਥਾਰਟੀ ਦੇ ਮੈਂਬਰ ਸੁਨੀਲ ਜੱਗੀ ਨੇ ਕਿਹਾ, “ਆਸਟ੍ਰੇਲੀਆ ਨੇ ਜੂਨ 2022 ‘ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 5.10 ਲੱਖ ਤੈਅ ਕੀਤੀ ਸੀ। ਸਾਲ 2023 ‘ਚ ਇਹ ਗਿਣਤੀ ਘਟ ਕੇ 3.75 ਲੱਖ ਰਹਿ ਗਈ ਸੀ। ਹੁਣ ਉਨ੍ਹਾਂ ਨੇ ਇਸ ਦੇ ਪੱਧਰ ਨੂੰ ਹੋਰ ਘਟਾ ਦਿੱਤਾ ਹੈ। ਸਲਾਨਾ ਯੋਜਨਾਬੰਦੀ ਵੱਖ-ਵੱਖ ਯੂਨੀਵਰਸਿਟੀਆਂ ਨੂੰ ਦਿੱਤੀ ਗਈ ਹੈ ਨਾ ਕਿ ਸਿਰਫ਼ ਭਾਰਤੀ ਵਿਦਿਆਰਥੀਆਂ ਲਈ ਯੂਨੀਵਰਸਿਟੀਆਂ ਦੇਸ਼ ਅਤੇ ਫਿਰ ਰਾਜ ਦੇ ਅਨੁਸਾਰ ਕੋਟਾ ਤੈਅ ਕਰਨਗੀਆਂ।