Connect with us

Punjab

ਲਾਰੈਂਸ ਬਿਸ਼ਨੋਈ ਦੀ ਦੂਜੀ ਇੰਟਰਵਿਊ ਤੋਂ ਬਾਅਦ ਜੇਲ੍ਹਾਂ ਦੀ ਤਲਾਸ਼ੀ ਹੋਈ ਸ਼ੁਰੂ, ਫਿਰੋਜ਼ਪੁਰ-ਫਰੀਦਕੋਟ ਜੇਲ੍ਹ ‘ਚੋਂ ਮੌਕੇ ‘ਤੇ ਕਈ ਮੋਬਾਈਲ ਹੋਏ ਬਰਾਮਦ

Published

on

ਪੰਜਾਬ ਪੁਲਿਸ ਦੇ ਸਾਰੇ ਦਾਅਵਿਆਂ ਦੇ ਵਿਚਕਾਰ ਸ਼ੁੱਕਰਵਾਰ ਨੂੰ ਬਠਿੰਡਾ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੱਕ ਹੋਰ ਇੰਟਰਵਿਊ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਕੇਂਦਰੀ ਜੇਲ੍ਹ ਫਿਰੋਜ਼ਪੁਰ ਤੋਂ ਸ਼ਨੀਵਾਰ ਨੂੰ 11 ਮੋਬਾਈਲ ਬਰਾਮਦ ਹੋਏ ਹਨ। ਜੇਲ੍ਹ ਅਧਿਕਾਰੀਆਂ ਨੇ ਬੈਰਕ ਦੇ ਅੰਦਰ ਬਣੇ ਖੰਭੇ ਤੋਂ 3 ਮੋਬਾਈਲ ਬਰਾਮਦ ਕੀਤੇ ਹਨ।

ਇਸ ਤੋਂ ਇਲਾਵਾ ਐਨਐਸਜੇਡੀ ਮਸ਼ੀਨ ਰਾਹੀਂ ਛੇ ਮੋਬਾਈਲ ਬਰਾਮਦ ਕੀਤੇ ਗਏ ਹਨ। ਅਧਿਕਾਰੀਆਂ ਨੇ ਬੈਰਕ ਨੰਬਰ 11 ‘ਤੇ ਛਾਪਾ ਮਾਰ ਕੇ ਹਵਾਲਾਤੀ ਕਰਨ ਤੋਂ ਇੱਕ ਮੋਬਾਈਲ ਅਤੇ ਨਜ਼ਰਬੰਦ ਰਮੇਸ਼ ਕੋਲੋਂ ਇੱਕ ਮੋਬਾਈਲ ਬਰਾਮਦ ਕੀਤਾ ਹੈ। ਥਾਣਾ ਸਿਟੀ ਪੁਲੀਸ ਨੇ ਜੇਲ੍ਹ ਵਿੱਚੋਂ ਬਰਾਮਦ ਹੋਏ 11 ਮੋਬਾਈਲਾਂ ਨੂੰ ਕਬਜ਼ੇ ਵਿੱਚ ਲੈ ਕੇ ਦੋ ਕੈਦੀਆਂ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਦੂਜੇ ਪਾਸੇ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚੋਂ 18 ਮੋਬਾਈਲ ਫੋਨ ਅਤੇ ਹੋਰ ਪਾਬੰਦੀਸ਼ੁਦਾ ਵਸਤੂਆਂ ਬਰਾਮਦ ਹੋਈਆਂ ਹਨ। ਜੇਲ੍ਹ ਪ੍ਰਸ਼ਾਸਨ ਦੀ ਤਲਾਸ਼ੀ ਦੌਰਾਨ 8 ਸਿਮ, 9 ਹੈੱਡਫੋਨ, 10 ਚਾਰਜਰ, ਡਾਟਾ ਕੇਬਲ, ਬੀੜੀ, ਜ਼ਰਦਾ ਅਤੇ ਹੀਟਰ ਸਪਰਿੰਗ ਬਰਾਮਦ ਹੋਏ ਹਨ। ਲਾਕ-ਅੱਪ ‘ਚੋਂ 2 ਫੋਨ ਬਰਾਮਦ ਹੋਏ ਜਦਕਿ 16 ਫੋਨਾਂ ਸਮੇਤ ਬਾਕੀ ਸਾਮਾਨ ਲਾਵਾਰਿਸ ਹਾਲਤ ‘ਚ ਬਰਾਮਦ ਕੀਤਾ ਗਿਆ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਦੋ ਬੰਦਿਆਂ ਸਮੇਤ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।