Punjab
ਪੰਜਾਬ ਅਤੇ ਹਰਿਆਣਾ ਤੋਂ ਬਾਅਦ ਚੰਡੀਗੜ੍ਹ ‘ਚ ਪੈਟਰੋਲ ਦੀ ਕੀਮਤ 100 ਦੇ ਪਾਰ ਪਹੁੰਚ ਗਈ ਹੈ।ਡੀਜ਼ਲ ਦੇ ਰੇਟ ਵੀ ਵਧਾ ਦਿੱਤੇ ਗਏ ਹਨ।
ਪੰਜਾਬ ਅਤੇ ਹਰਿਆਣਾ ਤੋਂ ਬਾਅਦ ਚੰਡੀਗੜ੍ਹ ‘ਚ ਪੈਟਰੋਲ ਦੀ ਕੀਮਤ 100 ਦੇ ਪਾਰ ਪਹੁੰਚ ਗਈ ਹੈ। ਡੀਜ਼ਲ ਦੇ ਰੇਟ ਵੀ ਵਧਾ ਦਿੱਤੇ ਗਏ ਹਨ। ਚੰਡੀਗੜ੍ਹ ਦੇ ਪੈਟਰੋਲ ਪੰਪਾਂ ‘ਤੇ ਡੀਜ਼ਲ ਹੁਣ 86.73 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਉਪਲਬਧ ਹੈ। ਪੈਟਰੋਲ ਦੀ ਕੀਮਤ 100.42 ਰੁਪਏ ਪ੍ਰਤੀ ਲੀਟਰ ਹੋ ਗਈ ਹੈ। 22 ਮਾਰਚ ਤੋਂ ਹੁਣ ਤੱਕ ਇਨ੍ਹਾਂ ਦੇ ਰੇਟਾਂ ਵਿੱਚ 8 ਵਾਰ ਵਾਧਾ ਕੀਤਾ ਜਾ ਚੁੱਕਾ ਹੈ।
ਪੈਟਰੋਲ ਦੀਆਂ ਕੀਮਤਾਂ ‘ਚ 6.20 ਰੁਪਏ ਦਾ ਵਾਧਾ ਹੋਇਆ ਹੈ, ਜਦਕਿ ਡੀਜ਼ਲ ਦੀਆਂ ਕੀਮਤਾਂ ‘ਚ 5.88 ਰੁਪਏ ਦਾ ਵਾਧਾ ਹੋਇਆ ਹੈ। 24 ਮਾਰਚ ਨੂੰ ਛੱਡ ਕੇ, 22 ਮਾਰਚ ਤੋਂ 30 ਮਾਰਚ ਦਰਮਿਆਨ ਦਰਾਂ ਲਗਾਤਾਰ ਵਧੀਆਂ ਹਨ।
1 ਮਾਰਚ ਨੂੰ ਪੈਟਰੋਲ ਦੀ ਕੀਮਤ 94.23 ਰੁਪਏ ਪ੍ਰਤੀ ਲੀਟਰ ਸੀ। ਹੁਣ ਇਹ ਵਧ ਕੇ 100.41 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਸੇ ਤਰ੍ਹਾਂ ਡੀਜ਼ਲ 80.90 ਰੁਪਏ ਤੋਂ ਵਧ ਕੇ 86.73 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।