Punjab
ਸੁਨੰਦਾ ਸ਼ਰਮਾ ਤੋਂ ਬਾਅਦ ਪੰਜਾਬੀ ਗਾਇਕ ਕਾਕਾ ਬੋਲੇ….

ਪੰਜਾਬੀ ਮਨੋਰੰਜਨ ਜਗਤ ਵਿੱਚ ਇਸ ਸਮੇਂ ਸੁਨੰਦਾ ਸ਼ਰਮਾ ਦੀ ਇੱਕ ਪੋਸਟ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਵਿੱਚ ਗਾਇਕਾ ਨੇ ਆਪਣੇ ਆਪ ਨਾਲ ਹੋਈ ਧੋਖਾਧੜੀ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਸਨ। ਇਸ ਦੇ ਨਾਲ ਹੀ ਗਾਇਕਾ ਨੇ ਇਸ ਪੋਸਟ ਵਿੱਚ ਪੰਜਾਬ ਦੇ ਸੀਐੱਮ ਭਗਵੰਤ ਸਿੰਘ ਮਾਨ ਨੂੰ ਵੀ ਮਦਦ ਦੀ ਗੁਹਾਰ ਲਾਈ ਸੀ, ਇਸ ਤੋਂ ਇਲਾਵਾ ਗਾਇਕਾ ਨੇ ਸੰਗੀਤ ਨਿਰਮਾਤਾ ਪਿੰਕੀ ਧਾਲੀਵਾਲ ਖਿਲਾਫ਼ ਸ਼ਿਕਾਇਤ ਵੀ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਬੀਤੇ ਦਿਨੀਂ ਐਕਸ਼ਨ ਵਿੱਚ ਆਈ ਪੰਜਾਬ ਸਰਕਾਰ ਨੇ ਨਿਰਮਾਤਾ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।
ਕਾਕਾ ਬੋਲੇ…
ਸੁਨੰਦਾ ਸ਼ਰਮਾ ਦੇ ਇਸ ਮਾਮਲੇ ਉਤੇ ਬੋਲਦੇ ਹੋਏ ਗਾਇਕ ਕਾਕਾ ਨੇ ਇੱਕ ਪੋਸਟ ਨੂੰ ਸਟੋਰੀ ਵਿੱਚ ਸਾਂਝਾ ਕੀਤਾ, ਜਿਸ ਵਿੱਚ ਲਿਖਿਆ ਮੈਂ ਸੋਚਿਆ ਬੱਸ ਮੈਨੂੰ ਈ ਲੁੱਟਿਆ ਜਾ ਰਿਹੈ, ਹੁਣ ਪਤਾ ਲੱਗ ਰਿਹੈ ਬਈ ਕਿੰਨੇ ਲੋਕਾਂ ਦੀ ਰੋਟੀ ਖੋਹ ਰਹੇ ਨੇ। ਫੇਰ ਕਹਿੰਦੇ ਅਸੀਂ ਰੋਟੀ ਪਾਇਐ। ਹੱਦ ਐ। ਇਹ case ਸਾਹਮਣੇ ਆਉਣਾ ਸ਼ੁਰੂ ਹੋਇਐ ਹਜੇ ਬਹੁਤ ਪਰਤਾਂ ਖੁਲਣਗੀਆਂ।ਕਈ artists ਇਹੋ ਜਿਹੇ ਵੀ ਨੇ ਜਿਹੜੇ ਚੁੱਪ ਕਰਕੇ ਠੱਗੀ ਸਹਿ ਗਏ।