Connect with us

National

ਤਾਈਵਾਨ ਤੋਂ ਬਾਅਦ ਹੁਣ ਚੀਨ ‘ਚ ਆਇਆ ਭੂਚਾਲ, ਰਿਕਟਰ ਪੈਮਾਨੇ ‘ਤੇ ਤੀਬਰਤਾ 5.5

Published

on

EARTHQUAKE: ਚੀਨ ਦੇ ਕਿੰਗਹਾਈ ਸੂਬੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 5.5 ਮਾਪੀ ਗਈ ਹੈ। ਚਾਈਨਾ ਅਰਥਕੁਏਕ ਨੈੱਟਵਰਕ ਸੈਂਟਰ (ਸੀ.ਈ.ਐੱਨ.ਸੀ.) ਦੇ ਮੁਤਾਬਕ ਉੱਤਰ-ਪੱਛਮੀ ਚੀਨ ਦੇ ਕਿੰਗਹਾਈ ਸੂਬੇ ਦੇ ਮਾਂਗਯਾ ਸ਼ਹਿਰ ‘ਚ ਵੀਰਵਾਰ ਯਾਨੀ ਅੱਜ 4 ਅਪ੍ਰੈਲ ਨੂੰ ਸਵੇਰੇ 8.39 ਵਜੇ ਭੂਚਾਲ ਆਇਆ। ਹਾਲਾਂਕਿ ਭੂਚਾਲ ਆਉਣ ਕਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ| ਇਸ ਤੋਂ ਪਹਿਲਾਂ ਮੰਗਲਵਾਰ 3 ਅਪ੍ਰੈਲ ਨੂੰ ਤਾਈਵਾਨ ਦੀ ਰਾਜਧਾਨੀ ਤਾਈਪੇ ‘ਚ 7.4 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ‘ਚ ਕਰੀਬ 9 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ ਇਕ ਹਜ਼ਾਰ ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ।