Connect with us

National

16 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਿਆ 2 ਸਾਲ ਦਾ ਬੱਚਾ, ਬਚਾਅ ਕਾਰਜ ਜਾਰੀ

Published

on

KARNATAKA: ਪੁਲਿਸ ਦੀ ਜਾਣਕਾਰੀ ਅਨੁਸਾਰ ਬੱਚਾ ਆਪਣੇ ਘਰ ਦੇ ਕੋਲ ਖੇਡ ਰਿਹਾ ਸੀ ਖੇਡਦੇ-ਖੇਡਦੇ ਉਹ ਅਚਾਨਕ ਬੋਰਵੈੱਲ ‘ਚ ਡਿੱਗ ਗਿਆ। ਬੋਰਵੈੱਲ ‘ਚ ਬੱਚਾ ਡਿੱਗਣ ਦਾ ਉਦੋਂ ਪਤਾ ਲੱਗਿਆ ਜਦੋਂ ਕਿਸੇ ਨੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਅਤੇ ਤੁਰੰਤ ਪਰਿਵਾਰ ਨੂੰ ਸੂਚਨਾ ਦਿੱਤੀ।

ਕਰਨਾਟਕ ਦੇ ਇੰਡੀ ਤਾਲੁਕ ਦੇ ਲਚਯਾਨ ਪਿੰਡ ‘ਚ ਦੋ ਸਾਲ ਦਾ ਬੱਚਾ ਬੋਰਵੈੱਲ ‘ਚ ਡਿੱਗ ਗਿਆ। ਕਰੀਬ 16 ਫੁੱਟ ਦੀ ਡੂੰਘਾਈ ‘ਚ ਡਿੱਗੇ ਬੱਚੇ ਨੂੰ ਬਾਹਰ ਕੱਢਣ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।

ਕੱਲ੍ਹ ਸ਼ਾਮ ਯਾਨੀ 3 ਅਪ੍ਰੈਲ ਨੂੰ 6.30 ਵਜੇ ਬੱਚੇ ਨੂੰ ਬਚਾਉਣ ਦਾ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। ਇਹ ਕਾਰਵਾਈ 12 ਘੰਟਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਹੈ ਅਤੇ ਪੁਲਿਸ ਨੇ ਕੁਝ ਹੱਦ ਤੱਕ ਟੋਆ ਵੀ ਪੁੱਟਿਆ ਹੈ। ਦੱਸ ਦੇਈਏ ਕਿ ਪੁਲਿਸ ਟੀਮ, ਮਾਲ ਅਧਿਕਾਰੀ, ਤਾਲੁਕ ਪੰਚਾਇਤ ਦੇ ਮੈਂਬਰ ਅਤੇ ਫਾਇਰ ਅਤੇ ਐਮਰਜੈਂਸੀ ਸੇਵਾਵਾਂ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, “ਬੱਚੇ ਨੂੰ ਬਚਾਉਣ ਲਈ ਸਾਰੇ ਯਤਨ ਜਾਰੀ ਹਨ। ਉਨ੍ਹਾਂ ਨੇ ਦੱਸਿਆ ਕਿ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲੜਕਾ ਕਰੀਬ 16 ਫੁੱਟ ਦੀ ਡੂੰਘਾਈ ‘ਚ ਫਸਿਆ ਹੋਇਆ ਹੈ। ਉਨ੍ਹਾਂ ਨੇ ਕਿਹਾ, ”ਫਿਲਹਾਲ ਕੋਈ ਆਵਾਜ਼ ਨਹੀਂ ਸੁਣੀ ਜਾ ਰਹੀ ਪਰ ਬੋਰਵੈੱਲ ਦੇ ਅੰਦਰ ਕੁਝ ਹਿਲਜੁਲ ਦੇਖੀ ਗਈ ਹੈ।” ਉਨ੍ਹਾਂ ਨੇ ਕਿਹਾ, ”ਅਸੀਂ ਬੱਚੇ ਨੂੰ ਆਕਸੀਜਨ ਸਪਲਾਈ ਕਰਨ ਲਈ ਪਾਈਪ ਸੁੱਟ ਦਿੱਤੀ ਹੈ। ਬਚਾਅ ਕਾਰਜ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਹੈ। ਬੱਚੇ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।