India
ਟਿਕ-ਟੌਕ ਤੋਂ ਬਾਅਦ PUB-G ਹੋਈ ਬੈਨ
PUB-G ਹੋਈ ਬੈਨ,ਭਾਰਤ ਵਿੱਚੋਂ 118 ਮੋਬਾਈਲ ਐਪ ਹੋਈਆਂ ਬੈਨ

ਟਿਕ-ਟੌਕ ਤੋਂ ਬਾਅਦ PUB-G ਹੋਈ ਬੈਨ
ਭਾਰਤ ਵਿੱਚੋਂ 118 ਮੋਬਾਈਲ ਐਪ ਹੋਈਆਂ ਬੈਨ
2 ਸਤੰਬਰ : ਭਾਰਤ ਵਿੱਚ ਬਹੁਤ ਸਾਰੀਆਂ ਅਜਿਹੀਆਂ ਮੋਬਾਈਲ ਐਪ ਹਨ ਜਿੰਨਾ ਕਰਕੇ ਨੌਜਵਾਨ ਪੀੜੀ ਕੁਰਾਹੇ ਪੈ ਰਹੀ ਹੈ ਅਤੇ ਆਪਣਾ ਕੀਮਤੀ ਸਮਾਂ ਖ਼ਰਾਬ ਕਰਕੇ ਆਪਣੇ ਭਵਿੱਖ ਨੂੰ ਦਾਅ ਤੇ ਲਗਾ ਰਹੀ ਹੈ। ਸਰਕਾਰ ਨੇ ਕੁਝ ਅਜਿਹੀਆਂ ਐਪ ਬੈਨ ਕਰ ਦਿੱਤੀਆਂ ਸਨ ਅਤੇ ਹੁਣ ਬਹੁਤ ਵੱਡੀ ਖ਼ਬਰ ਸਾਹਮਣੇ ਆਈ ਹੈ। ਭਾਰਤ ਸਰਕਾਰ ਨੇ ਭਾਰਤ ਵਿੱਚ PUB-G ਨਾਮ ਦੀ ਮਸ਼ਹੂਰ ਗੇਮ ਵੀ ਬੈਨ ਕਰ ਦਿੱਤੀ ਹੈ। ਇਸਦੇ ਨਾਲ ਹੀ 118 ਹੋਰ ਚੀਨ ਦੀਆਂ ਐਪ ਬੈਨ ਕਰ ਦਿੱਤੀਆਂ ਹਨ।
PUB-G ਕਾਰਨ ਬਹੁਤ ਸਾਰੇ ਨੌਜਵਾਨਾਂ ਨੇ ਆਪਣੀ ਜਾਨ ਗਵਾਈ ਹੈ,ਆਤਮਹੱਤਿਆ ਕੀਤੀ ਹੈ। ਬਹੁਤ ਸਾਰੇ ਨੌਜਵਾਨਾਂ ਨੇ ਇਸ ਖੇਡ ਵਿੱਚ ਆਪਣੇ ਮਾਂ-ਪਿਓ ਦਾ ਕਾਫ਼ੀ ਪੈਸੇ ਖ਼ਰਾਬ ਕੀਤਾ ਹੈ। ਚੰਡੀਗੜ੍ਹ ਵਿੱਚ 13 ਸਾਲ ਦੇ ਬੱਚੇ ਨੇ PUB-G ਖੇਡਦੇ ਹੋਏ ਆਪਣੇ ਪਿਓ ਦਾ 16 ਲੱਖ ਰੁਪਇਆ ਬਰਬਾਦ ਕਰ ਦਿੱਤਾ ਸੀ। ਇਸਦੇ ਨਾਲ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਨੌਜਵਾਨਾਂ ਨੇ PUB-G ਖੇਡਦੇ ਹੋਏ ਆਪਣੀ ਜਾਨ ਗਵਾਈ ਹੈ। ਦੂਜਾ ਇਹ ਖੇਡ ਨਾਲ ਨੌਜਵਾਨ ਹਥਿਆਰਾਂ ਅਤੇ ਲੜਾਈ ਝਗੜੇ ਨੂੰ ਬੜਾਵਾ ਦਿੰਦੀ ਹੈ।
ਇਸ ਤੋਂ ਪਹਿਲਾਂ ਸਰਕਾਰ ਨੇ ਟਿਕ-ਟੌਕ ਨਾਮ ਦੀ ਐਪ ਵੀ ਭਾਰਤ ਵਿੱਚੋਂ ਬੈਨ ਕੀਤੀ ਸੀ। ਹੁਣ 118 ਹੋਰ ਚੀਨ ਦੀਆਂ ਮੋਬਾਈਲ ਐਪ ਭਾਰਤ ਵਿੱਚ ਬੈਨ ਕੀਤੀਆਂ ਹਨ।
Continue Reading