Punjab
ਅਜਬ ਗਜਬ: ਬਟਾਲਾ ‘ਚ ਫ਼ਿਲਮ ‘ਸ਼ੋਲੇ’ ਦਾ ਕੀਤਾ ਗਿਆ ਸੀਨ, 100 ਫੁੱਟ ਉੱਚੀ ਟੈਂਕੀ ‘ਤੇ ਚੜ੍ਹਿਆ ਸ਼ਰਾਬੀ ਬਜ਼ੁਰਗ

19 ਦਸੰਬਰ 2023: ਅਕਸਰ ਹੀ ਆਏ ਦਿਨ ਨਸ਼ੇੜੀਆਂ ਦਾ ਕੋਈ ਨਾ ਕੋਈ ਕਾਰਨਾਮਾ ਸਾਹਮਣੇ ਆਉਂਦਾ ਰਹਿੰਦਾ ਹੈ ਅਜਿਹਾ ਹੀ ਇਕ ਮਾਮਲਾ ਬਟਾਲਾ ਨਜ਼ਦੀਕੀ ਕਸਬਾ ਨੌਸ਼ਿਹਰਾ ਮੱਝਾ ਸਿੰਘ ਤੋਂ ਸਾਹਮਣੇ ਆਇਆ ਜਿਥੇ ਇਕ ਸ਼ਰਾਬੀ ਵਲੋਂ ਸ਼ੋਲੇ ਫਿਲਮ ਦੇ ਟੈਂਕੀ ਵਾਲੇ ਸੀਨ ਵਾਂਗ 100 ਫੁੱਟੀ ਪਾਣੀ ਵਾਲੀ ਟੈਂਕੀ ਤੇ ਚੜ ਕੇ 4 ਘੰਟੇ ਤਕ ਤਮਾਸ਼ਾ ਲਗਾਈ ਰੱਖਿਆ,ਫਿਰ ਜਦ ਨਸ਼ਾ ਉਤਰਿਆ ਤਾਂ ਹੇਠਾਂ ਉਤਾਰਨ ਦੇ ਤਰਲੇ ਕੱਢਣ ਲੱਗਾ ਕਿਉਕਿ ਟੈਂਕੀ ਉੱਤੇ ਚੜ ਕੇ ਖੁਦ ਹੀ ਟੈਂਕੀ ਦੀ ਪੌੜੀ ਤੋੜ ਦਿੱਤੀ ਸੀ ਜਿਸ ਨੂੰ ਬਾਅਦ ਵਿਚ ਓਥੇ ਮਜੂਦ ਲੋਕਾਂ ਨੇ ਬੜੀ ਮੁਸ਼ੱਕਤ ਦੇ ਨਾਲ ਪੁਲਿਸ ਨਾਲ ਮਿਲਕੇ ਲੱਕੜ ਦੀ ਪੌੜੀ ਬਣ ਉਕਤ ਸ਼ਰਾਬੀ ਨੂੰ ਹੇਠਾਂ ਉਤਾਰਿਆ, ਹੇਠਾਂ ਉੱਤਰ ਕੇ ਸ਼ਰਾਬੀ ਮਾਫੀ ਮੰਗ ਚਲਦਾ ਬਣਿਆ|