Life Style
ਅਜੈਬ ਸਿੰਘ ਕੋਲ ਲੱਖਾ ਰੁਪਿਏ ਦੀ ਕੀਮਤ ਦੇ ਕਰੀਬ ਡੇਢ ਕੁਇੰਟਲ ਦੇ ਬਰਤਨ ਹਨ

ਤਲਵੰਡੀ ਸਾਬੋ, 04 ਮਾਰਚ (ਮਨੀਸ਼ ਗਰਗ): ਕਹਿੰਦੇ ਹਨ ਸੋਕ ਦਾ ਕੋਈ ਮੁੱਲ ਨਹੀ ਹੁੰਦਾ, ਅਜਿਹਾ ਹੀ ਸੋਂਕ ਸਬ ਡਵੀਜਨ ਮੋੜ ਮੰਡੀ ਦਾ ਅਜੈਬ ਸਿੰਘ ਵੀ ਰੱਖਦਾ ਹੈ, ਜਿਸ ਨੇ ਆਪਣੇ ਘਰ ਵਿੱਚ ਬਣਾਈ ਇੱਕ ਬੈਠਕ ਵਿੱਚ ਲੱਖਾ ਰੁਪਿਏ ਦੇ ਪੁਰਾਣੇ ਪਿੱਤਲ, ਤਾਂਬੇ ਅਤੇ ਕਾਂਸੀ ਦੇ ਬਰਤਨ ਹੀ ਨਹੀ ਸੰਭਾਲੇ ਸਗੋ ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਪੁਰਾਣੇ ਸੰਦਾ ਦੇ ਮਾਡਲ ਵੀ ਤਿਆਰ ਕੀਤੇ ਹੋਏ ਹਨ। ਅਜੈਬ ਸਿੰਘ ਨੇ ਇੱਕ ਫੁੱਟ ਦਾ ਪਿੱਤਲ ਦਾ ਗਿੱਲਾਸ ਪਾਕਿਸਤਾਨ ਤੋ ਮੰਗਵਾਈਆਂ ਸੀ। ਅਜੈਬ ਸਿੰਘ ਨੂੰ ਇੱਕ ਵੱਖਰਾ ਹੀ ਸੋਕ ਹੈ ਜਿੰਨਾ ਨੇ ਆਪਣੇ ਘਰ ਵਿੱਚ ਇੱਕ ਬੈਠਕ ਬਣਾ ਕੇ ਉਸ ਵਿੱਚ ਪੁਰਾਣੇ ਬਰਤਨ ਸੰਭਾਲੇ ਹੋਏ ਹਨ, ਜਿਥੋ ਵੀ ਪੁਰਾਣਾ ਬਰਤਨ ਅਜੈਬ ਸਿੰਘ ਨੂੰ ਮਿਲਦਾ ਹੈ ਉਹ ਉਸ ਨੂੰ ਹਰ ਭਾਅ ਵਿੱਚ ਖ੍ਰੀਦ ਲੈਂਦੇ ਹਨ। ਅਜੈਬ ਸਿੰਘ ਦੇ ਬਰਤਨਾਂ ਵਿੱਚ ਪਿੱਤਲ, ਕਾਸੀ ਅਤੇ ਤਾਬੇ ਦੇ ਬਰਤਨ ਸਾਮਿਲ ਹਨ।

ਅਜੈਬ ਸਿੰਘ ਨੂੰ ਵਿਦੇਸ਼ ਵਿੱਚ ਰਹਿੰਦੇ ਬਰਤਨ ਇੱਕਠੇ ਕਰਨ ਦਾ ਸੋਂਕ ਪਿਆਂ, ਜਿੱਥੇ ਹਰ ਐਤਵਾਰ ਨੂੰ ਲਗਦੀ ਮਾਰਕਿਟ ਵਿੱਚੋ ਉਹ ਪੁਰਾਣਾ ਬਰਤਨ ਖ੍ਰੀਦ ਕੇ ਪਿੰਡ ਭੇਜ ਦਿੰਦੇ ਸਨ। ਅਜੈਬ ਸਿੰਘ ਕੋਲ ਲੱਖਾ ਰੁਪਿਏ ਦੀ ਕੀਮਤ ਦੇ ਕਰੀਬ ਡੇਢ ਕੁਇੰਟਲ ਦੇ ਬਰਤਨ ਹਨ। ਅਜੈਬ ਸਿੰਘ ਨੇ ਦੱਸਿਆਂ ਕਿ ਉਹਨਾਂ ਨੂੰ ਪਰੀਵਾਰ ਵਾਲੇ ਵੀ ਪੂਰੀ ਮਦਦ ਕਰਦੇ ਹਨ ਤੇ ਇਸ ਲਈ ਉਹਨਾਂ ਦੀ ਕੋਈ ਰੋਕ ਟੋਕ ਨਹੀ ਕੀਤੀ ਜਾਦੀ।

ਪਿੰਡ ਚਨਾਰਥਲ ਦੇ ਅਜੈਬ ਸਿੰਘ ਕਿੱਤੇ ਵਜੋ ਮਿਸਤਰੀ ਹਨ ਜਿੰਨਾ ਬਰਤਨਾਂ ਦੇ ਨਾਲ ਨਾਲ ਪੰਜਾਬੀ ਵਿਰਸੇ ਨੂੰ ਸੰਭਾਲਦੇ ਹੋਏ ਬਹੁਤ ਸਾਰੇ ਪੁਰਾਤਨ ਪੰਜਾਬੀ ਸੰਦਾਂ ਦੀ ਮਾਡਲ ਵੀ ਤਿਆਰ ਕੀਤੇ ਹਨ ਜਿੰਨਾ ਨੂੰ ਅੱਜ ਦੀ ਪੀੜੀ ਜਾਣਦੀ ਤੱਕ ਨਹੀ ਹੈ। ਜਿੰਨਾ ਵਿੱਚ ਮੁੱਖ ਤੋਰ ਤੇ ਗੱਲ ਕਰਿਏ ਤਾਂ ਢੀਗਾ, ਫਲਾ, ਤੰਗਲੀ, ਦੁਸਾਗੇ, ਦਾਤੀ, ਕੁਰਾਹਾ, ਸੱਲਗ, ਚੱਕੀ, ਵੇਲਣਾ, ਤੋਤਾ ਹੱਲ, ਤਰਪਾਲੀ, ਉਲਟਵਾ ਹੱਲ, ਹਜੂਰੀਆਂ ਤੋ ਇਲਾਵਾ ਬਹੁਤ ਸਾਰੇ ਸੰਦ ਮੋਜੂਦ ਹਨ, ਸੰਦਾਂ ਨੂੰ ਦੇਖਣ ਲਈ ਬਹੁਤ ਸਾਰੇ ਲੋਕ ਆਉਦੇ ਹਨ ਤੇ ਮਨਪਸੰਦ ਸੰਦ ਲੈ ਵੀ ਜਾਦੇ ਹਨ,ਅਜੈਬ ਸਿੰਘ ਨੇ ਦੱਸਿਆਂ ਕਿ ਉਸ ਨੇ ਕਿਸੇ ਕੋਲ ਹੱਲ ਦੇਖਿਆਂ ਸੀ ਤਾਂ ਉਸ ਨੇ ਉਸ ਤੋ ਇਹ ਹੱਲ ਮੰਗਿਆਂ ਤੇ ਉਸ ਵਿਅਕਤੀ ਦੇ ਦੇਣ ਤੋ ਇੰਨਕਾਰ ਕਰ ਦਿੱਤਾ ਤਾਂ ਉਸ ਦਿਨ ਤੋ ਮੈ ਖੁਦ ਹੀ ਪੁਰਾਣੇ ਸੰਦਾਂ ਦੇ ਮਾਡਲ ਤਿਆਰ ਕਰਨ ਲੱਗ ਪਿਆ।