Sports
ਭਾਰਤੀ ਮਹਿਲਾ ਹਾਕੀ ਟੀਮ ‘ਚ ਟੋਕੀਓ ਓਲੰਪਿਕ ਲਈ ਅਜਨਾਲਾ ਦੀ ਗੁਰਜੀਤ ਕੌਰ ਦੀ ਹੋਈ ਚੋਣ

23 ਜੁਲਾਈ ਤੋਂ 8 ਅਗਸਤ ਤਕ ਹੋਣ ਵਾਲੀਆਂ ਟੋਕੀਓ ਓਲੰਪਿਕ ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾ,ਨ ਕਰ ਦਿੱਤਾ ਗਿਆ ਹੈ। ਇਸ 16 ਮੈਂਬਰੀ ਟੀਮ ’ਚ ਪੰਜਾਬ ਦੀ ਇਕਲੌਤੀ ਖਿਡਾਰਨ ਗੁਰਜੀਤ ਕੌਰ ਦੀ ਚੋਣ ਹੋਈ ਹੈ ਜੋ ਕਿ ਸਰਹੱਦੀ ਖੇਤਰ ਮਿਆਦੀਆਂ ਕਲਾਂ ਅਜਨਾਲਾ ਨਾਲ ਸਬੰਧਤ ਹੈ। ਗੁਰਜੀਤ ਦੀ ਟੋਕੀਓ ਓਲੰਪਿਕ ਲਈ ਚੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਇਲਾਕੇ ਭਰ ’ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਗੁਰਜੀਤ ਕੌਰ ਇਸ ਸਮੇਂ ਬੈਂਗਲੁਰੂ ’ਚ ਚਲ ਰਹੇ ਕੈਂਪ ’ਚ ਟ੍ਰੇਨਿੰਗ ਲੈ ਰਹੀ ਹੈ। ਗੁਰਜੀਤ ਇਕ ਕਿਸਾਨ ਪਰਿਵਾਰ ਨਾਲ ਸਬੰਧਤ ਹੈ। ਗੁਰਜੀਤ ਕੌਰ ਇਸ ਤੋਂ ਪਹਿਲਾਂ ਵੀ ਕਾਮਨਵੈਲਥ ਗੇਮਸ ਤੇ ਏਸ਼ੀਆਈ ਕੱਪ ’ਚ ਭਾਰਤੀ ਟੀਮ ਦੇ ਨਾਲ ਖੇਡ ਚੁੱਕੀ ਹੈ। ਗੁਰਜੀਤ ਉੱਤਰ ਮੱਧ ਰੇਲਵੇ ਦੇ ਪ੍ਰਯਾਗਰਾਜ ਬਲਾਕ ’ਚ ਡੀ. ਆਰ. ਐੱਸ. ਦਫ਼ਤਰ ’ਚ ਸੀਨੀਅਰ ਕਲਰਕ ਹੈ ਤੇ ਵਰਤਮਾਨ ’ਚ ਪ੍ਰਯਾਗਰਾਜ ’ਚ ਆਪਣੀਆਂ ਸੇਵਾਵਾਂ ਦੇ ਰਹੀ ਹੈ। ਓਲੰਪਿਕ ਹਾਕੀ ਟੀਮ ’ਚ ਚੋਣ ਲਈ ਮਹਾਪ੍ਰਬੰਧਕ, ਉੱਤਰ ਮੱਧ ਰੇਲਵੇ ਵੀ. ਕੇ. ਤਿ੍ਪਾਠੀ ਨੇ ਗੁਰਜੀਤ ਕੌਰ ਨੂੰ ਵਧਾਈ ਦਿੱਤੀ ਹੈ।