Punjab
ਸ੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋ ਲੋੜਵੰਦਾਂ ਦੇ ਨੀਲੇ ਕਾਰਡ ਕੱਟੇ ਜਾਣ ਤੇ ਅਕਾਲੀ ਦਲ ਵਲੋਂ ਧਾਰਨਾ
ਤਰਨ ਤਾਰਨ , 18 ਜੂਨ (ਪਾਵਾਂ ਸ਼ਰਮਾ): ਸ੍ਰੋਮਣੀ ਅਕਾਲੀ ਦੱਲ ਵੱਲੋ ਪੰਜਾਬ ਸਰਕਾਰ ਵੱਲੋ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਖੋਹੀਆਂ ਜਾਣ ਅਤੇ ਘੱਟੀਆਂ ਕਾਰਜਗੁਜਾਰੀ ਦੇ ਚੱਲਦਿਆਂ ਪੰਜਾਬ ਭਰ ਵਿੱਚ ਜਿਲ੍ਹਾਂ ਹੈਡ ਕਵਾਟਰਾਂ ਤੇ ਰੋਸ ਪ੍ਰਦਰਸ਼ਨ ਕਰਦਿਆਂ ਡਿਪਟੀ ਕਮਿਸ਼ਨਰਾਂ ਦੇ ਰਾਹੀ ਗਵਰਨਰ ਦੇ ਨਾਮ ਮੰਗ ਪੱਤਰ ਭੇਜੇ ਗਏ ਜਿਸਦੇ ਚੱਲਦਿਆਂ ਤਰਨ ਤਾਰਨ ਵਿਖੇ ਪਾਰਟੀ ਵਰਕਰਾਂ ਵੱਲੋ ਜਿਲ੍ਹਾਂ ਪ੍ਰਧਾਨ ਪ੍ਰੋ ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫਤਰ ਦੇ ਬਹਾਰ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਖਿਲਾਫ ਨਾਰੇਬਾਜੀ ਕੀਤੀ ਗਈ। ਇਸ ਮੋਕੇ ਪ੍ਰੋ ਵਿਰਸਾ ਸਿੰਘ ਵਲਟੋਹਾ , ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ,ਸ੍ਰੋਮਣੀ ਕਮੇਟੀ ਮੈਂਬਰ ਅਲਵਿੰਦਰ ਪਾਲ ਸਿੰਘ ਪੱਖੋਕੇ ,ਭਾਈ ਮਨਜੀਤ ਸਿੰਘ ਅਕਾਲੀ ਆਗੂ ਇਕਬਾਲ ਸਿੰਘ ਸੰਧੂ ਅਤੇ ਭਾਜਪਾ ਆਗੂਆਂ ਵੱਲੋ ਸਾਝੇ ਤੋਰ ਤੇ ਮੰਗ ਪੱਤਰ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੂੰ ਦਿੱਤਾ ਗਿਆਂ।
ਇਸ ਮੋਕੇ ਪੱਤਰਕਾਰਾਂ ਨੂੰ ਜਾਣਕਾਰੀ ਦੇਂਦਿਆਂ ਪ੍ਰੋ ਵਿਰਸਾ ਸਿੰਘ ਵਲਟੋਹਾ ਨੇ ਪੰਜਾਬ ਸਰਕਾਰ ਦੀ ਕਾਰਜਗੁਜਾਰੀ ਤੇ ਸਵਾਲੀਆਂ ਨਿਸ਼ਾਨ ਲਗਾਉਦਿਆਂ ਕਿਹਾ ਕਿ ਇਸ ਸਰਕਾਰ ਨੇ ਲੋਕਾਂ ਨੂੰ ਸਹੂਲਤਾਂ ਤਾ ਕਿ ਦੇਣਿਆਂ ਸਨ i ਪਿੱਛਲੀ ਅਕਾਲੀ ਭਾਜਪਾ ਸਰਕਾਰ ਵੱਲੋ ਦਿੱਤੀਆਂ ਸਹੂਲਤਾਂ ਵੀ ਖੋਹੀਆਂ ਜਾ ਰਹੀਆਂ ਹਨ। ਸਰਕਾਰ ਵੱਲੋ ਵੱਡੇ ਪੱਧਰ ਤੇ ਜਰੂਰਤਮੰਦ ਗਰੀਬਾਂ ਦੇ ਵੱਡੇ ਪੱਧਰ ਤੇ ਨੀਲੇ ਕਾਰਡ ਕੱਟ ਦਿੱਤੇ ਗਏ ਹਨ ਕੇਂਦਰ ਸਰਕਾਰ ਵੱਲੋ ਲਾਕਡਾਊਨ ਦੋਰਾਣ ਭੇਜਿਆਂ ਰਾਸ਼ਨ ਸਿਰਫ ਤੇ ਸਿਰਫ ਕਾਂਗਰਸੀਆਂ ਤੱਕ ਹੀ ਸੀਮਤ ਰਹਿ ਗਿਆਂ ਹੈ। ਵਲਟੋਹਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਲਾਕਡਾਊਨ ਦੋਰਾਣ ਦੇ ਸਮੇ ਦੇ ਬਿਜਲੀ ਦੇ ਬਿੱਲ ਪੂਰੀ ਤਰ੍ਰਾਂ ਮਾਫੀ ਦੀ ਮੰਗ ਕਰਦਾ ਹੈ ਉਹਨਾਂ ਨੇ ਕਿਹਾ ਕਿ ਬੜੇ ਸ਼ਰਮ ਦੀ ਗੱਲ ਹੈ ਸਰਕਾਰ ਨੇ ਡੀਜਲ ਤੇ ਵੈਟ ਲਗਾ ਕੇ ਕਿਸਾਨਾਂ ਤੋ ਹੋਰ ਬੋਝ ਪਾ ਦਿੱਤਾ ਗਿਆ ਹੈ।