Connect with us

Punjab

HS ਫੂਲਕਾ ਵਲੋਂ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ

Published

on

AKALI DAL : ਹਾਈਕਰਟ ਦੇ ਸੀਨੀਅਰ ਵਕੀਲ ਅਤੇ ਹਲਕਾ ਦਾਖਾ ਤੋਂ ਵਿਧਾਇਕ ਰਹਿ ਚੁੱਕੇ ਐੱਚ. ਐੱਸ. ਫੂਲਕਾ ਨੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਫੂਲਕਾ ਨੇ ਆਖਿਆ ਹੈ ਕਿ ਜਦੋਂ ਅਕਾਲੀ ਵਿਚ ਮੈਂਬਰਸ਼ਿਪ ਡ੍ਰਾਈਵ ਖੁੱਲੇਗੀ ਤਾਂ ਉਹ ਖੁਦ ਪਾਰਟੀ ਦੇ ਦਫ਼ਤਰ ਵਿਚ ਜਾਣਗੇ ਅਤੇ ਫਾਰਮ ਭਰ ਕੇ ਅਕਾਲੀ ਦਲ ਵਿਚ ਸ਼ਾਮਲ ਹੋਣਗੇ। ਫੂਲਕਾ ਨੇ ਕਿਹਾ ਕਿ ਕੇਂਦਰ ਦੀਆਂ ਪਾਰਟੀਆਂ ਦਾ ਧਿਆਨ ਜ਼ਿਆਦਾ ਕੇਂਦਰੀ ਮੁੱਦਿਆਂ ‘ਤੇ ਹੀ ਰਹਿੰਦਾ ਹੈ। ਲਿਹਾਜ਼ਾ ਉਹ ਸੂਬੇ ਦੀਆਂ ਮੰਗਾਂ ਵੱਲ ਧਿਆ ਨਹੀਂ ਦਿੰਦੇ। ਪੰਜਾਬ ਨੂੰ ਅੱਜ ਸਥਾਨਕ ਪਾਰਟੀ ਦੀ ਲੋੜ ਹੈ, ਜੋ ਪੰਜਾਬ ਲਈ ਕੰਮ ਕਰੇ ਅਤੇ ਪੰਜਾਬ ਦੇ ਮੁੱਦਿਆਂ ਨੂੰ ਪਹਿਲ ਦੇਵੇ। ਇਸ ਲਈ ਉਹ ਪੰਜਾਬ ਦੀ ਖੇਤਰੀ ਪਾਰਟੀ ਦਾ ਹਿੱਸਾ ਬਣਨਗੇ।

ਫੂਲਕਾ ਨੇ ਕਿਹਾ ਕਿ ਮੈਂ ਇਹ ਫ਼ੈਸਲਾ ਲਿਆ ਹੈ ਕਿ ਜਦੋਂ ਅਕਾਲੀ ਦਲ ਵਿਚ ਮੈਂਬਰਸ਼ਿਪ ਡਰਾਈਵ ਸ਼ੁਰੂ ਹੋਵੇਗੀ ਤਾਂ ਮੈਂ ਦਫਤਰ ਵਿਚ ਜਾ ਕੇ ਬਕਾਇਦਾ ਫਾਰਮ ਭਰ ਕੇ ਅਕਾਲੀ ਦਲ ਦਾ ਮੈਂਬਰ ਬਣਾਂਗਾ। ਫੂਲਕਾ ਨੇ ਕਿਹਾ ਕਿ ਉਹ ਬਾਕੀਆਂ ਨੂੰ ਵੀ ਅਪੀਲ ਕਰਦੇ ਹਨ ਕਿ ਉਹ ਵੀ ਅਕਾਲੀ ਦਲ ਦੇ ਦਫ਼ਤਰ ਵਿਚ ਜਾ ਕੇ ਮੈਂਬਰਸ਼ਿਪ ਦੇ ਫਾਰਮ ਭਰਕੇ ਅਕਾਲੀ ਦਲ ਦੇ ਮੈਂਬਰ ਬਣੋ। ਜਿਸ ਤੋਂ ਬਾਅਦ ਬਕਾਇਦਾ ਡੈਲੀਗੇਟ ਚੁਣਿਆ ਜਾਵੇ । ਅਸੀਂ ਸਾਰੇ ਅਕਾਲੀ ਦਲ ਨੂੰ ਰੀਜ਼ਨ ਪਾਰਟੀ ਦੇ ਤੌਰ ‘ਤੇ ਮਜ਼ਬੂਤ ਕਰੀਏ ਅਤੇ ਪਹਿਲਾਂ ਵਾਲੇ ਅਕਾਲੀ ਦਲ ਨੂੰ ਵਾਪਸ ਲੈ ਕੇ ਆਈਏ ਅਤੇ ਪਾਰਟੀ ਦੇ ਮੁੱਢਲੇ ਸਿਧਾਂਤਾਂ ਦੇ ਕਾਇਮ ਕਰੀਏ।

Continue Reading