Sports
ਰਾਹੁਲ ਮਗਰੋਂ ਹੁਣ ਵਿਆਹ ਦੇ ਬੰਧਨ ‘ਚ ਬੱਝੇ ਅਕਸ਼ਰ ਪਟੇਲ, ਦੇਖੋ ਲਾੜਾ ਬਣੇ ਦੀਆਂ ਕੁਝ ਤਸਵੀਰਾ

ਕ੍ਰਿਕਟ ਦੀ ਦੁਨੀਆ ‘ਚ ਹੁਣ ਇਸ ਵੇਲੇ ਵਿਆਹਾਂ ਦਾ ਦੌਰ ਚੱਲ ਰਿਹਾ ਹੈ। ਭਾਰਤ ਅਤੇ ਪਾਕਿਸਤਾਨ ਦੇ ਸਟਾਰ ਕ੍ਰਿਕਟਰ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਪਾਕਿਸਤਾਨੀ ਖਿਡਾਰੀਆਂ ਜਿਵੇਂ ਹੈਰਿਸ ਰਊਫ, ਸ਼ਾਦਾਬ ਖਾਨ ਨੇ ਕੁਝ ਦਿਨ ਪਹਿਲਾਂ ਹੀ ਵਿਆਹ ਕਰਵਾਇਆ ਸੀ। ਦੂਜੇ ਪਾਸੇ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਕੇਐਲ ਰਾਹੁਲ ਨੇ ਤਿੰਨ ਦਿਨ ਪਹਿਲਾਂ ਆਥੀਆ ਸ਼ੈੱਟੀ ਨਾਲ ਵਿਆਹ ਕਰਵਾ ਲਿਆ ਹੈ ਅਤੇ ਹੁਣ ਭਾਰਤੀ ਆਲਰਾਊਂਡਰ ਅਕਸ਼ਰ ਪਟੇਲ ਨੇ ਵੀ ਜ਼ਿੰਦਗੀ ਦਾ ਇਕ ਅਹਿਮ ਫੈਸਲਾ ਲੈ ਲਿਆ ਸੀਜਿਸ ਕਾਰਨ ਹੁਣ ਉਹ ਵਿਆਹ ਜਿਹੇ ਪਵਿੱਤਰ ਰਿਸ਼ਤੇ ਚ ਬੰਝ ਗਏ ਹਨ ।

ਭਾਰਤੀ ਆਲਰਾਊਂਡਰ ਅਕਸ਼ਰ ਪਟੇਲ 26 ਜਨਵਰੀ ਵੀਰਵਾਰ ਨੂੰ ਗੁਜਰਾਤ ਦੇ ਵਡੋਦਰਾ ‘ਚ ਵਿਆਹ ਦੇ ਬੰਧਨ ‘ਚ ਬੱਝ ਗਏ। ਅਕਸ਼ਰ ਪਟੇਲ ਨੇ ਆਪਣੀ ਮੰਗੇਤਰ ਮੇਹਾ ਪਟੇਲ ਨਾਲ ਵਿਆਹ ਕਰਵਾ ਲਿਆ ਹੈ।

ਵੀਰਵਾਰ ਸ਼ਾਮ ਨੂੰ ਵਡੋਦਰਾ ਦੇ ਕਬੀਰ ਫਾਰਮ ਤੋਂ ਅਕਸ਼ਰ ਪਟੇਲ ਦੀ ਬਾਰਾਤ ਨਿਕਲੀ ਸੀ , ਜਿਸ ‘ਚ ਬਾਰਾਤੀਆਂ ਨੇ ਖੂਬ ਡਾਂਸ ਕੀਤਾ ਅਤੇ ਆਤਿਸ਼ਬਾਜ਼ੀ ਨੇ ਮਾਹੌਲ ਨੂੰ ਖੁਸ਼ਗਵਾਰ ਵੀ ਬਣਾ ਦਿੱਤਾ ਸੀ ।

ਅਕਸ਼ਰ ਪਟੇਲ ਨੇ ਵੀ ਬਾਰਾਤ ਵਿੱਚ ਆਪਣੀ ਐਂਟਰੀ ਸਟਾਈਲਿਸ਼ ਕੀਤੀ ਅਤੇ ਬਾਰਾਤ ਦੇ ਨਾਲ ਵਿੰਟੇਜ ਕਾਰ ਵਿੱਚ ਸਵਾਰ ਹੋ ਕੇ ਵਿਆਹ ਲਈ ਪਹੁੰਚੇ।
