Punjab
ਜਾਣੋ, ਬਠਿੰਡਾ ਮੰਡੀ ‘ਚ ਕਿਸ ਤਰ੍ਹਾਂ ਦੇ ਨੇ ਪ੍ਰਬੰਧ

ਬਠਿੰਡਾ,11 ਅਪਰੈਲ(ਰਾਕੇਸ਼ ਕੁਮਾਰ): ਪੰਜਾਬ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ 15 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜਿਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੰਡੀਆਂ ਵਿੱਚ ਸਾਰੇ ਪ੍ਰਬੰਧ ਕਰ ਲਏ ਗਏ ਹਨ।

ਸਰਕਾਰ ਦਾ ਦਾਅਵਾ ਹੈ ਕਿ ਮੰਡੀਆਂ ਵਿੱਚ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਦੀ ਸਿਹਤ ਸੰਬੰਧੀ ਵੀ ਸਾਰੇ ਇੰਤਜ਼ਾਮ ਕੀਤੇ ਗਏ ਹਨ। ਇਹਨਾਂ ਦਾਅਵਿਆਂ ਦੀ ਜਾਂਚ ਕਰਨ ਲਈ ਵਰਲਡ ਪੰਜਾਬੀ ਦੀ ਟੀਮ ਬਠਿੰਡਾ ਦੀ ਦਾਣਾ ਮੰਡੀ ‘ਚ ਪਹੁੰਚੀ ।

ਟੀਮ ਨੂੰ ਮੰਡੀ ਬੋਰਡ ਦੇ ਸੈਕਟਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਉਚੇਚੇ ਪ੍ਰਬੰਧ ਮੰਡੀ ਵਿੱਚ ਕੀਤੇ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਨਾਲ-ਨਾਲ ਆੜ੍ਹਤੀਆ ਤੇ ਮਜ਼ਦੂਰਾਂ ਲਈ ਵੀ ਪਾਸ ਬਣਾਏ ਜਾਣਗੇ ।

ਇਸ ਤੋਂ ਇਲਾਵਾ ਕਿਸਾਨਾਂ ਦੇ ਹੱਥ ਧੌਣ ਲਈ ਟੂਟੀਆਂ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਕਿ ਹੱਥ ਨਾਲ ਨਹੀਂ ਸਗੋਂ ਪੈਰ ਨਾਲ ਵਰਤੀਆਂ ਜਾ ਸਕਦੀਆਂ ਹਨ । ਪੈਰ ਨਾਲ ਹੀ ਪਾਣੀ ਆਵੇਗਾ ਤੇ ਪੈਰ ਨਾਲ ਹੀ ਡਿਟੌਲ ਨੂੰ ਬਾਹਰ ਕੱਢਿਆ ਜਾ ਸਕਦਾ ਹੈ । ਇਸਦੇ ਨਾਲ ਹੀ ਮੰਡੀ ਨੂੰ ਦਿਨ ‘ਚ 2 ਵਾਰ ਸੈਨੀਟਾਇਜ਼ ਕੀਤਾ ਜਾ ਰਿਹਾ ਹੈ ।