India
ਕੋਰੋਨਾ ਵਾਇਰਸ ਦੇ ਭਾਰਤ ‘ਚ ਕੁੱਲ ਕੇਸ 519, ਹੁਣ ਤੱਕ ਹੋਈਆਂ 9 ਮੌਤਾਂ,

ਭਾਰਤ ਵਿੱਚ ਕੋਰੋਨਾ ਦਾ ਕਹਿਰ ਛਾਇਆ ਹੋਇਆ ਹੈ। ਕੋਰੋਨਾ ਦੇ ਕਾਰਨ ਭਾਰਤ ਬੰਦ ਕੀਤਾ ਜਾ ਚੁੱਕਿਆ ਹੈ। ਲੋਕਾਂ ਨੇ ਆਪਣੇ ਆਪ ਨੂੰ ਘਰ ਦੇ ਅੰਦਰ ਬੰਦ ਕੀਤਾ ਹੋਇਆ ਹੈ ਤਾਂ ਜੋ ਆਪਣੇ ਆਪਣੇ ਨੂੰ ਕੋਰੋਨਾ ਮਹਾਮਾਰੀ ਨਾਲ ਸਾਂਭਿਆ ਜਾ ਸਕੇ। ਇਸਦੇ ਲਈ ਸਰਕਾਰ , ਪੁਲਿਸ , ਡਾਕਟਰ, ਨਰਸ ਤੇ ਹਰ ਇੱਕ ਨਾਗਰਿਕ ਵਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਘਰਾਂ ਚ ਜ਼ਰੂਰੀ ਸਮਾਨਾ ਦੀ ਸੁਪਲਾਈ ਵੀ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਹੁਣ ਤਕ ਭਾਰਤ ਵਿੱਚ ਕੋਰੋਨਾ ਕਾਰਨ 9 ਮੌਤਾਂ ਹੋ ਚੁੱਕਿਆ ਹਨ ਤੇ 43 ਕੇਸ ਪਾਜ਼ਿਟਿਵ ਪਾਏ ਗਏ ਹਨ। ਚੰਗੀ ਖ਼ਬਰ ਇਥੇ ਇਹ ਵੀ ਹੈ ਕਿ ਇਸ ਮਹਾਮਾਰੀ ਤੋਂ 41 ਲੋਕ ਠੀਕ ਵੀ ਹੋ ਚੁੱਕੇ ਹਨ। ਹੁਣ ਤਕ ਭਾਰਤ ਦੇ ਵਿਚ ਕੁੱਲ 519 ਕੋਰੋਨਾ ਦੇ ਕੇਸ ਸਾਹਮਣੇ ਆਏ ਹਨ।ਜੇਕਰ ਲੋਕੀਂ ਇਸ ਤਰ੍ਹਾਂ ਹੀ ਕਰਫ਼ਿਊ ਦਾ ਸਮਰਥਨ ਦਿੰਦੇ ਰਹਿਣਗੇ ਤਾਂ ਇਸ ਬਿਮਾਰੀ ਦੀ ਚੈਨ ਨੂੰ ਤੋੜਨ ਵਿਚ ਸਾਡਾ ਦੇਸ਼ ਕਾਮਯਾਬ ਹੋ ਸੱਕਦਾ ਹੈ।