Uncategorized
ਭਾਰਤ ਨੇ ਵਿਸ਼ਵ ਭਰ ‘ਚ ਕੋਰੋਨਾ ਮਹਾਂਮਾਰੀ ਨੂੰ ਲੇੈ ਕੇ ਪ੍ਰਾਪਤ ਕੀਤਾ ਦੂਜਾ ਸਥਾਨ
ਭਾਰਤ ਵਿੱਚ ਇਸ ਸਮੇਂ 4204613 ਕੋਰੋਨਾ ਦੇ ਕੇਸ ਹਨ ਅਤੇ 71687 ਮੌਤਾਂ ਹੋ ਚੁੱਕੀਆਂ ਹਨ।

ਕੋਰੋਨਾ ਮਹਾਂਮਾਰੀ ਦੌਰਾਨ ਵਿਸ਼ਵ ਭਰ ਦੀ ਸੂਚੀ ਜਾਰੀ
ਕੋਰੋਨਾ ਕੇਸ ‘ਚ USA ਪਹਿਲੇ ਨੰਬਰ ਤੇ ਪਹੁੰਚਿਆ
ਭਾਰਤ ਹੁਣ ਪਹੁੰਚਿਆ ਦੂਜੇ ਨੰਬਰ ਤੇ
7 ਸਤੰਬਰ : ਵਿਸ਼ਵ ਭਰ ਨੂੰ ਇੱਕ ਨਾਮੁਰਾਦ ਤੇ ਲਾਇਲਾਜ਼ ਬਿਮਾਰੀ ਨੇ ਘੇਰਿਆ ਹੋਇਆ ਹੈ,ਜਿਸਦਾ ਖ਼ੌਫ ਹਰ ਪਾਸੇ ਦਿਖਾਈ ਦਿੰਦਾ।ਜੀ ਹਾਂ ਕੋਰੋਨਾ ਵਾਇਰਸ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ,ਇਸ ਸਮੇਂ ਪੂਰੇ ਵਿਸ਼ਵ ਵਿੱਚ 2 ਕਰੋੜ 72 ਲੱਖ 96 ਹਜ਼ਾਰ 207 ਕੋਰੋਨਾ ਦੇ ਮਾਮਲੇ ਹਨ ਅਤੇ 8 ਲੱਖ 87 ਹਜ਼ਾਰ 596 ਮੌਤਾਂ ਹੋ ਗਈਆਂ ਹਨ। ਜੋ ਬਹੁਤ ਵੱਡੀ ਗਿਣਤੀ ਹੈ।
ਵਰਲਡ ਮੀਟਰ ਦੀ ਇੱਕ ਸੂਚੀ ਅਨੁਸਾਰ ਇਸ ਸਮੇਂ USA ਕੋਰੋਨਾ ਮਾਮਲਿਆਂ ਵਿੱਚ ਪਹਿਲੇ ਨੰਬਰ ਤੇ ਹੈ ਜਿੱਥੇ ਕੋਰੋਨਾ ਦੇ ਸੱਭ ਤੋਂ ਵੱਧ ਕੇਸ ਹਨ। ਜੇ ਸਾਡੇ ਦੇਸ਼ ਭਾਰਤ ਦੀ ਗੱਲ ਕਰੀਏ ਤਾਂ ਹੁਣ ਭਾਰਤ ਬ੍ਰਾਜ਼ਿਲ ਨੂੰ ਪਛਾੜ ਕੇ ਕੋਰੋਨਾ ਕੇਸਾਂ ਵਿੱਚ ਦੂਜੇ ਨੰਬਰ ਤੇ ਆ ਗਿਆ ਹੈ। ਇਹ ਭਾਰਤ ਲਈ ਖ਼ਤਰੇ ਦੀ ਘੰਟੀ ਹੈ,ਭਾਰਤ ਨੂੰ ਹੋਰ ਸਾਵਧਾਨੀਆਂ ਵਰਤਣ ਦੀ ਲੋੜ ਹੈ,ਜੇ ਅਜਿਹਾ ਹੀ ਹਾਲ ਰਿਹਾ ਤਾਂ ਥੋੜ੍ਹੇ ਦਿਨਾਂ ਤੱਕ ਭਾਰਤ USA ਨੂੰ ਵੀ ਪਛਾੜ ਦੇਵੇਗਾ ਤੇ ਪਹਿਲੇ ਸਥਾਨ ਤੇ ਆ ਜਾਵੇਗਾ।
ਭਾਰਤ ਵਿੱਚ ਇਸ ਸਮੇਂ 42,04,613 ਕੋਰੋਨਾ ਦੇ ਕੇਸ ਹਨ ਅਤੇ 71,687 ਮੌਤਾਂ ਹੋ ਚੁੱਕੀਆਂ ਹਨ।
Continue Reading