Connect with us

Punjab

ਲੁਧਿਆਣਾ ‘ਚ BDO ‘ਤੇ ਲੱਗੇ ਘਪਲੇ ਦੇ ਇਲਜ਼ਾਮ, ਸਰਪੰਚ ਨੇ ਕਿਹਾ..

Published

on

4 ਅਕਤੂਬਰ 2023: ਲੁਧਿਆਣਾ ‘ਚ ਸਰਪੰਚ ਨੇ ਸਾਬਕਾ ਬੀਡੀਓ ਸਿਮਰਤ ਕੌਰ ‘ਤੇ ਆਰ.ਓ ਦੇ ਨਾਂ ‘ਤੇ 5 ਲੱਖ 64 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਗਾਇਆ ਹੈ। ਸਾਬਕਾ ਬੀਡੀਓ ਨੂੰ ਵਿਭਾਗ ਵੱਲੋਂ ਕਰੀਬ 6 ਨੋਟਿਸ ਭੇਜੇ ਜਾ ਚੁੱਕੇ ਹਨ ਪਰ ਉਨ੍ਹਾਂ ਇਸ ਮਾਮਲੇ ਵਿੱਚ ਅਜੇ ਤੱਕ ਆਪਣਾ ਪੱਖ ਪੇਸ਼ ਨਹੀਂ ਕੀਤਾ। ਹੁਣ ਉਸ ਨੂੰ 6 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।

ਪਿੰਡ ਆਸੀ ਕਲਾਂ ਦੇ ਸਰਪੰਚ ਅਮਰੀਨ ਸਿੰਘ ਨੇ ਦੱਸਿਆ ਕਿ ਉਹ ਪਿਛਲੇ 4 ਮਹੀਨਿਆਂ ਤੋਂ ਦਫ਼ਤਰਾਂ ਦੇ ਗੇੜੇ ਮਾਰ ਕੇ ਤੰਗ ਆ ਚੁੱਕੇ ਹਨ। ਪਿੰਡ ਵਿੱਚ ਤਾਇਨਾਤ ਸਾਬਕਾ ਬੀਡੀਓ ਸਿਮਰਤ ਕੌਰ ਨੇ ਉਸ ਨੂੰ ਡੌਂਗਲ ਰੀਨਿਊ ਕਰਵਾਉਣ ਦੇ ਬਹਾਨੇ ਆਪਣੇ ਦਫ਼ਤਰ ਵਿੱਚ ਬੁਲਾਇਆ ਸੀ। ਕੁਝ ਦਿਨਾਂ ਬਾਅਦ ਉਸ ਦੇ ਮੋਬਾਈਲ ’ਤੇ ਸੁਨੇਹਾ ਆਇਆ ਕਿ ਪੰਚਾਇਤ ਦੇ ਖਾਤੇ ’ਚੋਂ ਕਰੀਬ 5 ਲੱਖ 64 ਹਜ਼ਾਰ ਰੁਪਏ ਕਢਵਾ ਲਏ ਗਏ ਹਨ।

ਇਸ ਸਬੰਧੀ ਜਦੋਂ ਬੀਡੀਓ ਨਾਲ ਗੱਲ ਕੀਤੀ ਤਾਂ ਉਨ੍ਹਾਂ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਕੁਝ ਦਿਨਾਂ ਬਾਅਦ ਜਦੋਂ ਪੰਚਾਇਤ ਨੇ ਦਬਾਅ ਪਾਇਆ ਤਾਂ ਉਸ ਨੇ ਕਿਹਾ ਕਿ ਪਿੰਡ ਵਿੱਚ ਆਰ.ਓ ਸਿਸਟਮ ਲਾਉਣਾ ਹੈ, ਇਸ ਲਈ ਇਹ ਪੈਸੇ ਕੱਟ ਲਏ ਗਏ।