Punjab
ਵਿਧਾਇਕ ਕਮਾਲੂ ਨਾਲ ਹੋ ਗਈ ਕਮਾਲ, ਪੜ੍ਹੋ ਪੂਰੀ ਖ਼ਬਰ
ਚੰਡੀਗੜ੍ਹ (ਬਲਜੀਤ ਮਰਵਾਹਾ) : ਇੱਕੋ ਥਾਂ ਤੇ ਬਹੁਤੀ ਵਾਰ ਜਾਣ ਨਾਲ ਇੱਜ਼ਤ ਘੱਟ ਜਾਂਦੀ ਹੈ। ਕੁੱਝ ਇਸੇ ਤਰ੍ਹਾਂ ਦੀ ਕਮਾਲ ਯਾ ਕਹੀਏ ਕਲੋਲ ਹਲਕਾ ਮੌੜ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ ਨਾਲ ਹੋਈ। ਬੀਤੇ ਕੱਲ੍ਹ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਪਹਿਲੀ ਵਾਰ ਪ੍ਰੈਸ ਮਿਲਣੀ ਰਾਹੀਂ ਚੰਡੀਗੜ੍ਹ ਵਿਖੇ ਮੀਡੀਆ ਨੂੰ ਮੁਖ਼ਾਤਿਬ ਹੋਏ ਸਨ।
ਇਸ ਮੌਕੇ ਚਾਰੋਂ ਕਾਰਜਕਾਰੀ ਪ੍ਰਧਾਨ ਤੇ ਸਿੱਧੂ ਦੇ ਪ੍ਰਮੁੱਖ ਰਣਨੀਤੀ ਸਲਾਹਕਾਰ ਮੁਹੰਮਦ ਮੁਸਤਫ਼ਾ ਸਾਬਕਾ ਆਈ ਪੀ ਐੱਸ ਵੀ ਮੌਜੂਦ ਸਨ। ਚੱਲਦੀ ਪ੍ਰੈਸ ਮਿਲਣੀ ਦੌਰਾਨ ਮੁਸਤਫ਼ਾ ਅਚਾਨਕ ਸਿੱਧੂ ਦੇ ਠੀਕ ਪਿੱਛੇ ਬੈਠੇ ਉਹਨਾਂ ਦੇ ਕਰੀਬੀ ਨੂੰ ਕੁੱਝ ਕਹਿ ਕੇ ਚਲੇ ਗਏ। ਇਸ ਤੋਂ ਕੁੱਝ ਸਕਿੰਟ ਬਾਅਦ ਵਿਧਾਇਕ ਕਮਾਲੂ ਉੱਥੇ ਆਏ ਤੇ ਮੁਸਤਫ਼ਾ ਦੇ ਜਾਣ ਤੋਂ ਬਾਅਦ ਖਾਲੀ ਹੋਈ ਕੁਰਸੀ ਤੇ ਬੈਠਣ ਲੱਗੇ ਤਾਂ ਉੱਥੇ ਬੈਠੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੇ ਉਹਨਾਂ ਨੂੰ ਮਨਾਂ ਕਰ ਦਿੱਤਾ। ਜਿਸ ਕਰਕੇ ਕਮਾਲੂ ਉੱਥੋਂ ਚਲੇ ਗਏ, ਹਲਾਂਕਿ ਨਾਗਰਾ ਨੇ ਕਮਾਲੂ ਨੂੰ ਇਹ ਕਹਿ ਕੇ ਰੋਕਿਆ ਕਿ ਕੁਰਸੀ ਰਿਜ਼ਰਵ ਹੈ।
ਫਿਰ ਉੱਥੇ ਖੜ੍ਹੇ ਪਾਰਟੀ ਕਾਰਿੰਦੇ ਨੇ ਕੁਰਸੀ ਪਿੱਛੇ ਕਰ ਦਿੱਤੀ ਤੇ ਨਾਗਰਾ ਨੇ ਇਸ ਤੇ ਹਾਂ ਵਿੱਚ ਸਿਰ ਹਿਲਾਇਆ। ਸੋ ਕਿਸੇ ਵੇਲੇ ਆਮ ਆਦਮੀ ਬਣੇ ਕਮਾਲੂ ਵੱਲੋਂ ਖਹਿਰਾ ਦੀ ਮੋਹਰ ਆਪਣੇ ਉੱਤੇ ਲਵਾਉਣ ਤੋਂ ਬਾਅਦ ਇਹ ਕਮਾਲ ਜਾਂ ਕਲੋਲ ਪਹਿਲੀ ਵਾਰ ਹੋਈ ਹੈ। ਜਦੋਂ ਦੋਨਾਂ ਵਿਧਾਇਕ ਦਾ ਪੱਖ ਜਾਨਣ ਲਈ ਉਹਨਾਂ ਨੂੰ ਫੋਨ ਕੀਤੇ ਗਏ ਤਾਂ ਦੋਨਾਂ ਦੇ ਹੀ ਫੋਨ ਉਹਨਾਂ ਨੇ ਨਾ ਚੁੱਕੇ। ਫੋਨ ਚੁੱਕਣ ਵਾਲਿਆਂ ਨੇ ਖੁਦ ਨੂੰ ਉਹਨਾਂ ਦੇ ਪੀ ਏ ਦੱਸਿਆ ਤੇ ਕਿਹਾ ਕਿ ਉਹ ਆਪਣੇ ਹਲਕਿਆਂ ਵਿੱਚ ਆਯੋਜਨਾਂ ਵਿੱਚ ਵਿਅਸਤ ਹਨ।