Punjab
ਬਟਾਲਾ ਚ ਭਾਜਪਾ ਦੇ ਪ੍ਰਚਾਰ ਲਈ ਅਮਿਤ ਸ਼ਾਹ, ਸਮ੍ਰਤੀ ਇਰਾਨੀ ਅਤੇ ਮੰਤਰੀ ਪਿਯੂਸ਼ ਗੋਇਲ ਆਉਣਗੇ

ਕਾਂਗਰਸ ਪਾਰਟੀ ਛੱਡ ਭਾਜਪਾ ਚ ਸ਼ਾਮਿਲ ਹੋਏ ਐਮਐਲਏ ਫਤਿਹਜੰਗ ਬਾਜਵਾ ਵਿਧਾਨ ਸਭਾ ਹਲਕਾ ਬਟਾਲਾ ਤੋਂ ਚੋਣ ਮੈਦਾਨ ਚ ਪ੍ਰਚਾਰ ਚ ਜੁਟੇ ਹਨ ਉਹਨਾਂ ਕਿਹਾ ਕਿ ਹਲਕਾ ਬਟਾਲਾ ਦੇ ਸ਼ਹਿਰੀ ਖੇਤਰ ਚ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨਾ ਨਾਲ ਸਮਰਥਨ ਦੇ ਰਹੇ ਹਨ ਅਤੇ ਪਿੰਡਾਂ ਚ ਉਹਨਾਂ ਨੂੰ ਆਪਣੇ ਤੌਰ ਤੇ ਲੋਕ ਜੁੜ ਰਹੇ ਹਨ ਇਸ ਦੇ ਨਾਲ ਹੀ ਉਹਨਾਂ ਆਪਣੇ ਵਿਰੋਧੀ ਕਾਂਗਰਸ ਉਮੀਦਵਾਰ ਅਸ਼ਵਨੀ ਸੇਖੜੀ ਤੇ ਸ਼ਬਦੀ ਵਾਰ ਕਰਦੇ ਕਿਹਾ ਕਿ ਅਸ਼ਵਨੀ ਸੇਖੜੀ ਆਪਣੇ ਸਕੇ ਭਰਾ ਇੰਦਰ ਸੇਖੜੀ ਨੂੰ ਨਾਲ ਨਹੀਂ ਜੁੜ ਸਕੇ ਤਾ ਉਹਨਾਂ ਲੋਕਾਂ ਨੂੰ ਕਿ ਜੁੜਨਾ ਹੈ ਅਤੇ ਫਤਿਹ ਬਾਜਵਾ ਨੇ ਕਿਹਾ ਕਿ ਇੰਦਰ ਸੇਖੜੀ ਭਾਜਪਾ ਚ ਸ਼ਾਮਿਲ ਹੋਏ ਹਨ ਅਤੇ ਜਿਸ ਨਾਲ ਬਟਾਲਾ ਚ ਉਹਨਾਂ ਨੂੰ ਵੱਡੀ ਮਜਬੂਤੀ ਮਿਲ ਰਹੀ ਹੈ | ਉਠ ਹੀ ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਬਟਾਲਾ ਹਲਕੇ ਨੂੰ ਇਕ ਕਾਬਿਲ ਲੀਡਰਸ਼ਿਪ ਪਿਛਲੇ ਸਮੇ ਚ ਨਹੀਂ ਮਿਲੀ ਅਤੇ ਬਟਾਲਾ ਵਿਕਾਸ ਪੱਖੋਂ ਪੰਜਾਬ ਦੇ ਦੂਸਰੇ ਸ਼ਹਿਰਾਂ ਤੋਂ ਬਹੁਤ ਪਿੱਛੇ ਹੈ ਇਸ ਦੇ ਨਾਲ ਹੀ ਫਤਿਹਜੰਗ ਸਿੰਘ ਬਾਜਵਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਚ ਬਟਾਲਾ ਚ ਭਾਜਪਾ ਦੇ ਪ੍ਰਚਾਰ ਲਈ ਅਮਿਤ ਸ਼ਾਹ , ਸਮ੍ਰਤੀ ਇਰਾਨੀ ਅਤੇ ਮੰਤਰੀ ਪਿਯੂਸ਼ ਗੋਇਲ ਆਉਣਗੇ |