India
ਅਮਿਤਾਭ ਬੱਚਨ ਨੂੰ ਹੋਇਆ ਕੋਰੋਨਾ, ਹਸਪਤਾਲ ‘ ਚ ਹਨ ਭਰਤੀ

11 ਜੁਲਾਈ: ਕੋਰੋਨਾ ਕਹਿਰ ਦੇਸ਼ ਦੁਨੀਆ ਦੇ ਵਿੱਚ ਹਰ ਵਰਗ ਦੇ ਲੋਕਾਂ ਉਤੇ ਮੰਡਰਾ ਰਿਹਾ ਹੈ। ਜਿਸਤੋਂ ਬਚਣ ਲਈ ਦੇਸ਼ ਦੁਨੀਆ ਵਿਚ ਹਿਦਾਇਤਾਂ ਵੀ ਦਿੱਤੀਆਂ ਗਈਆਂ ਹਨ ਤਾਂ ਜੋ ਕੋਰੋਨਾ ਦੇ ਪ੍ਰਕੋਪ ਤੋਂ ਬਚਿਆ ਜਾ ਸਕੇ।

ਜਿਸਦਾ ਅਸਰ ਬਾਲੀਵੁੱਡ ਦੇ ਮਹਾਨਇਕ ਉਤੇ ਵੀ ਪਿਆ। ਦੱਸ ਦਈਏ 77 ਸਾਲਾ ਅਮਿਤਾਭ ਬੱਚਨ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ਵਿਖੇ ਭਰਤੀ ਕੀਤਾ ਗਿਆ ਜਿਸਤੋਂ ਬਾਅਦ ਅਮਿਤਾਭ ਬੱਚਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਓਹਨਾ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਵੀ ਕੋਰੋਨਾ ਟੈਸਟ ਲਿਆ ਜਾ ਰਿਹਾ ਹੈ, ਅਤੇ ਮੇਰੀ ਉਨ੍ਹਾਂ ਸਭ ਨੂੰ ਬੇਨਤੀ ਹੈ ਕਿ ਪਿਛਲੇ 10 ਦਿਨਾਂ ਤੋਂ ਜੋ ਵੀ ਮੇਰੇ ਸੰਪਰਕ ਵਿਚ ਸਨ, ਉਹ ਆਪਣਾ ਕੋਰੋਨਾ ਟੈਸਟ ਕਰਵਾ ਲੈਣ।