Connect with us

Entertainment

ਬਾਲੀਵੁੱਡ ਸਟਾਰ ਅਮਿਤਾਭ ਬੱਚਨ ਦੀ ਹਾਲਤ ਸਥਿਰ

Published

on

ਮੁੰਬਈ, 12 ਜੁਲਾਈ : ਕੋਰੋਨਾ ਦੀ ਲਪੇਟ ਵਿਚ ਹੁਣ ਬਾਲੀਵੁਡ ਦਾ ਮਹਾਨਾਇਕ ਅਮਿਤਾਭ ਬਚਨ ਵੀ ਆ ਅਚੁਕਿਆ ਹੈ। ਬੀਤੇ ਦਿਨੀਂ ਅਮੀਠਾਭ ਬਚਨ ਨੇ ਟਵੀਟ ਰਹੀ ਇਸਦੀ ਜਾਣਕਾਰੀ ਦਿਤੀ ਦੱਸ ਦਈਏ ਅਮਿਤਾਭ ਬਚਨ ਦੇ ਨਾਲ ਅਭਿਸ਼ੇਕ ਬਚਨ ਵੀ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ , ਜਦਕਿ ਜਯਾ ਬੱਚਨ, ਐਸ਼ਵਰਿਆ ਬੱਚਨ ਅਤੇ ਰਧਾਯਾ ਬੱਚਨ ਦੀ ਕੋਰੋਨਾ ਰਿਪੋਰਟ ਨੇਗਟਿਵ ਪਾਈ ਗਈ ਹੈ। ਦੱਸਣਯੋਗ ਹੀ ਕਿ ਬੀਤੇ ਦਿਨੀ ਅਮਿਤਾਭ ਬੱਚਨ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ ਸੀ ਜਿਨ੍ਹਾਂ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੀ। ਮੁੰਬਈ ਦੇ ਨਾਨਾਵਤੀ ਹਸਪਤਾਲ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਉਨ੍ਹਾਂ ‘ਚ ਕੋਰੋਨਾ ਵਾਇਰਸ ਦੇ ਹਲਕੇ ਲੱਛਣ ਹਨ ਤੇ ਉਨਾਂ੍ਹ ਨੂੰ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਰੱਖਿਆ ਗਿਆ ਹੈ। ਡਾਕਟਰਾਂ ਦੀ ਇਕ ਟੀਮ ਲਗਾਤਾਰ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ। ਅਮਿਤਾਭ ਬਚਨ ਨੇ ਹਸਪਤਾਲ ਪ੍ਰਸ਼ਾਸਨ ਨੂੰ ਦੱਸਿਆ ਕਿ ਉਹ ਟਵੀਟਰ ਰਾਹੀਂ ਆਪਣੀ ਸਿਹਤ ਦੀ ਜਾਣਕਾਰੀ ਦਿੰਦੇ ਰਹਿਣਗੇ।