Punjab
ਅੰਮ੍ਰਿਤਪਾਲ ਇੱਕ ਸਾਲ ਹੋਰ ਜੇਲ੍ਹ ‘ਚ ਰਹੇਗਾ

AMRITPAL SINGH : ਅੰਮ੍ਰਿਤਪਾਲ ਸਿੰਘ ਪੰਜਾਬ ਨਹੀਂ ਆਉਣਗੇ। ਜੀ ਹਾਂ, ਉਨ੍ਹਾਂ ਦੇ ਐਨਐਸਏ ਇੱਕ ਸਾਲ ਹੋਰ ਵਧਾ ਦਿੱਤੀ ਹੈ ਅਤੇ ਉਹ ਇੱਕ ਸਾਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਹੀ ਰਹਿਣਗੇ।
ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ‘ਤੇ ਲਗਾਏ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਨੂੰ ਇੱਕ ਹੋਰ ਸਾਲ ਲਈ ਵਧਾ ਦਿੱਤਾ ਹੈ। ਅੰਮ੍ਰਿਤਪਾਲ ਵਿਰੁੱਧ ਲਗਾਇਆ ਗਿਆ NSA 22 ਅਪ੍ਰੈਲ ਨੂੰ ਖਤਮ ਹੋ ਰਿਹਾ ਸੀ।
ਹੁਣ ਇਸਨੂੰ 21 ਅਪ੍ਰੈਲ 2026 ਤੱਕ ਵਧਾ ਦਿੱਤਾ ਗਿਆ ਹੈ। ਇਸ ਸਮੇਂ ਅੰਮ੍ਰਿਤਪਾਲ ਇੱਕ ਸਾਲ ਹੋਰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਰਹਿਣਗੇ । ਇਸ ਫੈਸਲੇ ਤੋਂ ਬਾਅਦ, ਅੰਮ੍ਰਿਤਪਾਲ ਦੇ ਪਰਿਵਾਰ ਨੇ ਅੰਮ੍ਰਿਤਪਾਲ ਦੇ ਨੌਂ ਸਾਥੀਆਂ ਦਾ NSA ਖਤਮ ਕਰ ਦਿੱਤਾ ਹੈ: ਅੰਮ੍ਰਿਤਪਾਲ ਦੇ ਨੌਂ ਸਾਥੀਆਂ ਦਾ NSA ਖਤਮ ਹੋਣ ਤੋਂ ਬਾਅਦ ਪਿਛਲੇ ਦੋ ਦਿਨ ਦੇ ਅੰਦਰ-ਅੰਦਰ ਅੰਮ੍ਰਿਤਸਰ ਲਿਆਂਦਾ ਗਿਆ ਹੈ।