Connect with us

Punjab

ਅੰਮ੍ਰਿਤਸਰ: ਟ੍ਰੈਫਿਕ ਪੁਲਿਸ ਤੋ ਪ੍ਰੇਸ਼ਾਨ ਹੋ ਨਿਊਟਰੀ ਕੁਲਚੇ ਵਾਲੇ ਨੇ ਪਲਟਾਈ ਰੇਹੜੀ

Published

on

ਅੰਮ੍ਰਿਤਸਰ 20 ਦਸੰਬਰ 2203 : ਸ਼ੌਸ਼ਲ ਮੀਡੀਆ ਤੇ ਮਸ਼ਹੁਰ ਸ਼ਿਵ ਕ੍ਰਿਪਾ ਨਿਊਟਰੀ ਕੁਲਚਾ ਜੋ ਕਿ ਅੰਮ੍ਰਿਤਸਰ ਦੇ ਹਾਲ ਗੇਟ ਨਜਦੀਕ ਰੇਹੜੀ ਲਗਾਉਣ ਵਾਲੇ ਨੌਜਵਾਨ ਨੂੰ ਜਦੋ ਟ੍ਰੈਫਿਕ ਪੁਲਿਸ ਵਲੋ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਉਸ ਵਲੋ ਸੜਕ ਉਪਰ ਹਾਈਵੋਲਟੇਜ ਡਰਾਮਾ ਕੀਤਾ ਗਿਆ| ਡਰਾਮੇ ‘ਚ ਉਸ ਨੇ ਆਪਣੀ ਰੇਹੜੀ ਦਾ ਸਾਰਾ ਸਮਾਨ ਸੜਕ ਤੇ ਪਲਟਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਟ੍ਰੈਫਿਕ ਪੁਲਿਸ ਨੂੰ ਹੱਥਾਂ ਪੈਰਾ ਦੀ ਪੈ ਗਈ ਤਾਂ ਪੁਲਿਸ ਮੁਲਾਜ਼ਮ ਇਸ ਸੰਬਧੀ ਸਫ਼ਾਇਆ ਦਿੰਦੇ ਨਜ਼ਰ ਆਏ।

ਇਸ ਮੌਕੇ ਗੱਲਬਾਤ ਕਰਦਿਆਂ ਪੀੜਿਤ ਰੇਹੜੀ ਮਾਲਿਕ ਪਵਨ ਕੁਮਾਰ ਨੇ ਦੱਸਿਆ ਕਿ ਉਸ ਵਲੋ ਇਥੇ 15 ਸਾਲ ਤੋ ਰੇਹੜੀ ਲਗਾ ਕੇ ਪਰਿਵਾਰ ਪਾਲਿਆ ਜਾ ਰਿਹਾ ਪਰ ਕੁਝ ਦਿਨਾਂ ਤੋ ਦੋ ਟ੍ਰੈਫਿਕ ਪੁਲਿਸ ਮੁਲਾਜਮਾ ਵਲੋ ਉਸਨੂੰ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਸੰਬਧੀ ਅੱਜ ਦੁਖੀ ਹੋ ਉਸ ਵਲੋ ਆਪਣੀ ਰੇਹੜੀ ਦਾ ਸਾਰਾ ਸਮਾਨ ਸੜਕ ਤੇ ਸੁਟ ਰੇਹੜੀ ਨਾ ਲਗਾਉਣ ਦੀ ਕਸਮ ਖਾਂਦੀ ਗਈ ਹੈ ਕਿਉਕਿ ਜੇਕਰ ਪੁਲਿਸ ਮੁਲਾਜਮਾ ਉਸਨੂੰ ਕੰਮ ਹੀ ਨਹੀ ਕਰਨ ਦੇਣਾ ਜਾ ਰੇਹੜੀ ਨਹੀ ਲਗਾਉਣ ਦੇਣੀ ਤਾਂ ਫਿਰ ਮੈ ਸਮਾਨ ਰਖ ਕੇ ਵੀ ਕੀ ਕਰਨਾ ਸੋ ਦੁਖੀ ਹੋ ਮੇਰੇ ਵਲੋ ਇਹ ਸਟੈਪ ਚੁੱਕਿਆ ਗਿਆ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆ ਟ੍ਰੈਫਿਕ ਪੁਲਿਸ ਦੇ ਇੰਸਪੈਕਟਰ ਨੇ ਸਫਾਈ ਦਿੰਦਿਆ ਆਖਿਆ ਕਿ ਕਮਿਸ਼ਨਰ ਪੁਲੀਸ ਅਤੇ ਏਡੀਸੀਪੀ ਟ੍ਰੈਫਿਕ ਦੇ ਨਿਰਦੇਸ਼ਾ ਉਪਰ ਸ਼ਹਿਰ ਦੀ ਸੜਕਾ ਦੇ ਕਿਨਾਰੇ ਲਗੀਆ ਬਹੁਤ ਸਾਰੀ ਰੇਹੜੀਆ ਨੂੰ ਟ੍ਰੈਫਿਕ ਸਮਸਿਆ ਦੇ ਚਲਦੇ ਥੋੜਾ ਪਿਛੇ ਹਟਾਇਆ ਜਾ ਰਿਹਾ ਸੀ ਪਰ ਇਸ ਨੋਜਵਾਨ ਵਲੋ ਗੁਸੇ ਵਿਚ ਇਕ ਕਦਮ ਚੁਕਿਆ ਗਿਆ ਹੈ ਬਾਕੀ ਪੁਲਿਸ ਦੀ ਅਜਿਹੀ ਕੋਈ ਮੰਸਾ ਨਹੀ ਕੀ ਕਿਸੇ ਦੀ ਰੋਜੀ ਰੋਟੀ ਬੰਦ ਕੀਤੀ ਜਾਵੇ ਅਸੀ ਤੇ ਬਸ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਕੌਸ਼ੀਸ਼ ਕਰ ਰਹੇ ਹਾਂ।