Connect with us

Corona Virus

ਅੰਮ੍ਰਿਤਸਰ ਵਿੱਚ ਕਈ ਕੰਮਾਂ ਲਈ ਮਿਲ ਰਹੇ ਨੇ ਕਰਫ਼ਿਊ ਪਾਸ

Published

on

28 ਮਾਰਚ : ਜ਼ਿਲਾ ਅੰਮ੍ਰਿਤਸਰ ਵਿਚ ਦਵਾਈਆਂ ਦੀਆਂ ਦੁਕਾਨਾਂ ਦਿਨ ਭਰ ਖੁੱਲੀਆਂ ਰਹਿਣਗੀਆਂ। ਕੈਮਿਸਟਾਂ ਦਾ ਫੋਟੋ ਲੱਗਾ ਲਾਇਸੈਂਸ ਹੀ ਕਰਫਿਊ ਪਾਸ ਮੰਨਿਆ ਜਾਵੇਗਾ।ਡਿਪਟੀ ਕਮਿਸ਼ਨਰ ਅੰਮ੍ਰਿਤਸਰ-ਪੈਟਰੋਲ ਪੰਪ ਦਿਨ ਭਰ ਖੁੱਲੇ ਰਹਿਣਗੇ। ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਉਨਾਂ ਦੇ ਸਟਾਫ ਨੂੰ ਜਾਰੀ ਕਰਨਗੇ ਪਾਸ-ਡਿਪਟੀ ਕਮਿਸ਼ਨਰ ਅੰਮ੍ਰਿਤਸਰ-ਖੇਤੀਬਾੜੀ ਉਤਪਾਦ ਗੰਨਾ, ਆਲੂ ਆਦਿ ਦੀ ਕਟਾਈ, ਸਟੋਰਜ਼, ਪੋਸੈਸਿੰਗ ਅਤੇ ਉਸਦੀ ਟਰਾਂਸਪੋਟੇਸ਼ਨ ਲਈ ਮੁੱਖ ਖੇਤੀਬਾੜੀ ਅਧਿਕਾਰੀ ਦੇਣਗੇ ਪਰਮਿਟ-ਡਿਪਟੀ ਕਮਿਸ਼ਨਰ ਅੰਮ੍ਰਿਤਸਰ-ਆਂਡੇ, ਬਰਾਇਲਰ ਅਤੇ ਪੋਲਟਰੀ ਦੀ ਹੋਮ ਡਿਲਵਰੀ ਲਈ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਜਾਰੀ ਕਰਨਗੇ ਪਰਮਿਟ। ਹੋਮ ਡਲਿਵਰੀ ਹੀ ਹੋਵੇਗੀ । ਵੈਟਰਨਰੀ ਸੇਵਾਵਾਂ ਵੀ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਤੋਂ ਪਰਮਿਟ ਲੈ ਕੇ ਜਾਰੀ ਰਹਿ ਸਕੇਗੀ।-ਡਿਪਟੀ ਕਮਿਸ਼ਨਰ ਅੰਮ੍ਰਿਤਸਰ-ਖਾਦਾਂ, ਕੀੜੇ ਮਾਰ ਦਵਾਈਆਂ ਅਤੇ ਬੀਜਾਂ ਸਬੰਧੀ ਦੁਕਾਨਾਂ ਨੂੰ ਵੀ ਮੁੱਖ ਖੇਤੀਬਾੜੀ ਅਧਿਕਾਰੀ ਦੇਣਗੇ ਪਰਮਿਟ-ਡਿਪਟੀ ਕਮਿਸ਼ਨਰ ਅੰਮ੍ਰਿਤਸਰ-ਆਟਾ ਚੱਕੀਆਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਰਹਿਣਗੀਆਂ ਖੁੱਲੀਆਂ।-ਡਿਪਟੀ ਕਮਿਸ਼ਨਰ ਅੰਮ੍ਰਿਤਸਰ-ਮਿੱਲਾਂ ਅਤੇ ਹੋਲਸੇਲ ਵਪਾਰੀਆਂ ਤੋਂ ਰੀਟੇਲ ਕਾਰੋਬਾਰੀਆਂ ਤੱਕ ਮਾਲ ਦੀ ਢੋਆ ਢੁਆਈ ਲਈ ਪਰਮਿਟ ਦਫਤਰ ਅੰਮ੍ਰਿਤਸਰ-ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼ਹਿਰੀ ਜਾਂ ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਪਾਸੋਂ ਲਏ ਜਾ ਸਕਦੇ ਹਨ। -ਡਿਪਟੀ ਕਮਿਸ਼ਨਰ ਅੰਮ੍ਰਿਤਸਰ-ਕੈਂਸਰ, ਦਿਲ ਅਤੇ ਸ਼ੂਗਰ ਦੇ ਮਰੀਜ਼, ਡਾਇਲਸਿਜ਼ ਕੇਸ, ਗਰਭਵਤੀ ਔਰਤਾਂ ਅਤੇ ਹੋਰ ਐਮਰਜੈਂਸੀ ਦੀ ਸਥਿਤੀ ਵਿਚ ਇਲਾਜ ਲਈ ਜਾਂਦੇ ਸਮੇਂ ਮਰੀਜ਼ ਡਾਕਟਰ ਵੱਲੋਂ ਦਿੱਤੀ ਹਦਾਇਤ ਅਨੁਸਾਰ ਅਤੇ ਮੈਡੀਕਲਾਈ ਤੇ ਪ੍ਰਿਸਕ੍ਰਿਪਸ਼ਨ ਨਾਲ ਰੱਖਦੇ ਹੋਏ ਡਾਕਟਰ ਤੱਕ ਜਾ ਸਕਦੇ ਹਨ।-ਡਿਪਟੀ ਕਮਿਸ਼ਨਰ ਅੰਮ੍ਰਿਤਸਰ-ਕਲੀਨਿਕ ਅਤੇ ਕਲੀਨੀਕਲ ਲੈਬੋਰਟਰੀਆਂ ਵੀ ਖੋਲੀਆਂ ਜਾ ਸਕਦੀਆਂ ਹਨ। ਅੰਮ੍ਰਿਤਸਰ-ਸਬਜੀ Îਮੰਡੀਆਂ ਸਵੇਰੇ 3 ਵਜੇ ਤੋਂ ਸਵੇਰੇ 8 ਵਜੇ ਤੱਕ ਐਸ ਡੀ ਐਮ ਜਾਂ ਜਿਲਾ ਮੰਡੀ ਅਫਸਰ ਪਾਸੋਂ ਪਰਮਿਟ ਪ੍ਰਾਪਤ ਕਰਕੇ ਖੋਲ•ੀ ਜਾ ਸਕਦੀਆਂ ਹਨ। -ਡਿਪਟੀ ਕਮਿਸ਼ਨਰ

ਅੰਮ੍ਰਿਤਸਰ-ਦੁੱਧ ਅਤੇ ਦੁਧ ਪਦਾਰਥਾਂ ਨੂੰ ਸਪਪਲਾਈ ਤੇ ਪ੍ਰੋਸੈਸ ਕਰਨ ਵਾਲੇ ਪਲਾਂਟ, ਦੁੱਧ ਕੁਲੈਕਟਰ, ਟਰਾਂਸਪੋਰਟ, ਪ੍ਰੋਸੈਸਿੰਗ ਅਤੇ ਦੁੱਧ ਸਪਲਾਈ ਕਰਨ ਲਈ ਪਰਮਿਟ ਡਿਪਟੀ ਡਾਇਰੈਕਟਰ ਡੇਅਰੀ ਵਿਭਾਗ ਵੱਲੋਂ ਜਾਰੀ ਹੋਣਗੇ।-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਸਾਰੇ ਐਸ ਡੀ ਐਮਜ਼, ਡੀ ਐਸ ਪੀ ਅਤੇ ਸਹਾਇਕ ਕਮਿਸ਼ਨਰ ਪੁਲਿਸ ਵੀ ਲੋੜਵੰਦ ਵਿਅਕਤੀ ਅਤੇ ਅਦਾਰਿਆਂ ਨੂੰ ਆਪਣੇ ਪੱਧਰ ਉਤੇ ਜਾਰੀ ਕਰ ਸਕਦੇ ਹਨ ਪਰਮਿਟ-ਡਿਪਟੀ ਕਮਿਸ਼ਨਰ

Continue Reading
Click to comment

Leave a Reply

Your email address will not be published. Required fields are marked *