Punjab
ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੈਅਰਮੈਨ ਅਸ਼ੋਕ ਤਲਵਾਰ ਨੇ ਕੀਤਾ ਨਹਿਰੂ ਸਾਪਿੰਗ ਕੰਪਲੈਕਸ ਦਾ ਦੌਰਾ

ਅੰਮ੍ਰਿਤਸਰ 18 ਦਸੰਬਰ 2023 :- ਅੱਜ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਸ਼ੋਕ ਤਲਵਾਰ ਵਲੋ ਆਪਣੀ ਪੂਰੀ ਟੀਮ ਦੇ ਨਾਲ ਅੰਮ੍ਰਿਤਸਰ ਦੇ ਨਹਿਰੂ ਸਾਪਿੰਗ ਕੰਪਲੈਕਸ ਦਾ ਦੌਰਾ ਕੀਤਾ ਗਿਆ, ਅਤੇ ਦੁਕਾਨਦਾਰਾ ਅਤੇ ਲੋਕਾ ਨੂੰ ਆਉਣ ਵਾਲਿਆ ਮੁਸ਼ਕਿਲਾ ਸੁਣਾਇਆ ਅਕਰੋਚਮੈਟ ਕਰਨ ਵਾਲੇ ਦੁਕਾਨਦਾਰਾ ਨੂੰ ਚੇਤਾਵਨੀ ਦਿਤੀ ਕਿਹਾ ਕਿ ਜੇਕਰ ਅਕਰੋਚਮੈਟ ਬੰਦ ਨਾ ਹੋਈ ਤਾਂ ਕਾਰਵਾਈ ਲਈ ਤਿਆਰ ਰਹਿਣ ।
ਇਸ ਮੌਕੇ ਗਲਬਾਤ ਕਰਦੀਆ ਉਹਨਾ ਦਸਿਆ ਕਿ ਸਾਨੂੰ ਕਈ ਵਾਰ ਸ਼ਿਕਾਇਤ ਮਿਲਦੀ ਹੈ ਕਿ ਇਥੋ ਦੇ ਦੁਕਾਨਦਾਰ ਅਤੇ ਮਿਠਾਈ ਵਿਕਰੇਤਾ ਵਲੋ ਦੁਕਾਨ ਦੀ ਜਗਾ ਦੇ ਬਾਹਰ ਅਤੇ ਕਾਰੀਡੋਰ ਤੋ ਅਗੇ ਫੁਟਪਾਥ ਤਕ ਜੋ ਅਕਰੋਚਮੈਟ ਕੀਤੀ ਹੈ ਉਹ ਦਰਅਸਲ ਲੋਕਾ ਦੀ ਪਾਰਕਿੰਗ ਲਈ ਜਗਾ ਬਣਾਈ ਗਈ ਸੀ ਜਿਸ ਵਿਚ ਜੇਕਰ ਇਹਨਾ ਅਕਰੋਚਮੈਟ ਨਾ ਹਟਾਈ ਤਾਂ ਇਹਨਾ ਦੇ ਮਾਰਬਲ ਦੇ ਧੜੀਆ ਉਪਰ ਲੋਕ ਦੇ ਦੋ ਪਹੀਆ ਵਾਹਨ ਖੜੇ ਕਰ ਦੀ ਅਨੁਮਤੀ ਹੋਵੇਗੀ।ਅਤੇ ਆਉਣ ਵਾਲੇ ਸਮੇ ਵਿਚ ਇਥੇ ਬੂਮ ਪਾਰਕਿੰਗ ਦੀ ਵਿਵਸਥਾ ਕੀਤੀ ਜਾਵੇਗੀ।
ਇਸ ਤੋ ਇਲਾਵਾ ਨਹਿਰੂ ਸਾਪਿੰਗ ਕੰਪਲੈਕਸ ਵਿਚ ਵਾਈਟ ਵਾਸ਼ ਦੇ ਨਾਲ ਨਾਲ ਲਿਫਟ ਅਤੇ ਹੌਰ ਲਾਇਟਿੰਗ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ ਅਤੇ ਕੁਤਾਹੀ ਵਰਤਣ ਵਾਲੇ ਲੋਕਾ ਨੂੰ ਬਖਸ਼ਿਆ ਨਹੀ ਜਾਵੇਗਾ।