Punjab
ਅੰਮ੍ਰਿਤਸਰ ਪੁਲਿਸ ਨੂੰ ਨਸ਼ਿਆਂ ਖਿਲਾਫ ਮਿਲੀ ਵੱਡੀ ਕਾਮਯਾਬੀ, ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ
ਪੰਜਾਬ ‘ਚ ਦਿਨੋਂ-ਦਿਨ ਵੱਧ ਰਹੇ ਡਰੱਗ ਰੈਕੇਟ ਨੂੰ ਰੋਕਣ ਲਈ ਪੰਜਾਬ ਪੁਲਸ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਕੋਸ਼ਿਸ਼ ‘ਚ ਅੰਮ੍ਰਿਤਸਰ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਅੰਮ੍ਰਿਤਸਰ ਪੁਲਸ ਨੇ ਨਸ਼ਾ ਤਸਕਰੀ ਦਾ ਪਰਦਾਫਾਸ਼ ਕੀਤਾ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਸਕਿਰਨ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਦੀ ਟੀਮ ਨੇ ਨਸ਼ੀਲੀਆਂ ਗੋਲੀਆਂ, ਕੈਪਸੂਲ ਵੇਚਣ ਵਾਲੇ ਗਿਰੋਹ ਦੀ ਸਪਲਾਈ ਚੇਨ ਨੂੰ ਤੋੜ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਪੁਲਿਸ ਕਮਿਸ਼ਨਰ ਜਸਕਿਰਨ ਸਿੰਘ ਨੇ ਦੱਸਿਆ ਕਿ 21 ਦਸੰਬਰ 2022 ਨੂੰ ਥਾਣਾ ਏ ਡਵੀਜ਼ਨ ਦੀ ਪੁਲਿਸ ਨੇ ਨਿਸ਼ਾਨ ਸ਼ਰਮਾ ਅਤੇ ਰਾਜੀਵ ਕੁਮਾਰ ਉਰਫ਼ ਸੌਰਵ ਨੂੰ ਗਿ੍ਫ਼ਤਾਰ ਕਰਕੇ 29920 ਨਸ਼ੀਲੀਆਂ ਗੋਲੀਆਂ ਅਤੇ 29000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਸੀ | ਕਾਬੂ ਕੀਤੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਅਤੇ ਰਿਮਾਂਡ ਹਾਸਲ ਕੀਤਾ ਗਿਆ। ਇਸ ਦੌਰਾਨ ਨਿਸ਼ਾਨ ਸ਼ਰਮਾ ਨੇ ਦੱਸਿਆ ਕਿ ਉਹ ਇਹ ਨਸ਼ੇ ਉਤਰਾਖੰਡ ਤੋਂ ਲਿਆਇਆ ਸੀ।
ਇਸ ਤੋਂ ਬਾਅਦ ਅੰਮ੍ਰਿਤਸਰ ਪੁਲਸ ਨੇ ਵੱਖ-ਵੱਖ ਟੀਮਾਂ ਬਣਾ ਕੇ ਉੱਤਰਾਖੰਡ ਭੇਜ ਦਿੱਤਾ, ਜਿੱਥੇ ਪੁਲਸ ਟੀਮ ਨੇ 4 ਲੱਖ 5 ਹਜ਼ਾਰ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਬਰਾਮਦ ਕਰਕੇ ਉਸਮਾਨ ਰਾਜਪੂਤ ਨੂੰ ਦੇਹਰਾਦੂਨ ਤੋਂ ਗ੍ਰਿਫਤਾਰ ਕਰ ਲਿਆ। ਉਸਮਾਨ ਰਾਜਪੂਤ ਨੇ ਦੱਸਿਆ ਕਿ ਰੇਮੇਡਿਸ ਦੇਹਰਾਦੂਨ ਦੇ ਉਦਯੋਗਿਕ ਖੇਤਰ ਵਿੱਚ ਸਥਿਤ ਇੱਕ ਫਾਰਮਾਸਿਊਟੀਕਲ ਫੈਕਟਰੀ ਹੈ। ਫੈਕਟਰੀ ਦਾ ਲਾਇਸੈਂਸ ਡਰੱਗ ਅਥਾਰਟੀ ਦੇਹਰਾਦੂਨ (ਉਤਰਾਖੰਡ) ਵੱਲੋਂ ਅਕਤੂਬਰ 2012 ਨੂੰ ਰੱਦ ਕਰ ਦਿੱਤਾ ਗਿਆ ਹੈ।