Connect with us

Punjab

ਅੰਮ੍ਰਿਤਸਰ : ਵੀਵੀਆਈਪੀ ਟਰੇਨ ਸ਼ਤਾਬਦੀ ਵਿੱਚ ਚੂਹੇ ਦਾ ਆਤੰਕ ਦੇਖਣ ਨੂੰ ਮਿਲਿਆ

Published

on

18 ਨਵੰਬਰ 2203: ਅੰਮ੍ਰਿਤਸਰ ਤੋਂ ਨਵੀਂ ਦਿੱਲੀ ਵਿਚਾਲੇ ਚੱਲ ਰਹੀ ਵੀਵੀਆਈਪੀ ਟਰੇਨ ਸ਼ਤਾਬਦੀ ਐਕਸਪ੍ਰੈਸ ਵਿੱਚ ਸ਼ਨੀਵਾਰ ਸਵੇਰੇ ਚੂਹੇ ਦਾ ਆਤੰਕ ਦੇਖਣ ਨੂੰ ਮਿਲਿਆ। ਪਰੇਸ਼ਾਨ ਯਾਤਰੀ ਨੇ ਕੋਚ ‘ਚ ਚੂਹਿਆਂ ਦੇ ਛਾਲ ਮਾਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤੀ। ਇਸ ਤੋਂ ਬਾਅਦ ਰੇਲਵੇ ਨੇ ਇਸ ਲਈ ਮੁਆਫੀ ਮੰਗ ਲਈ ਹੈ। ਖਾਸ ਗੱਲ ਇਹ ਹੈ ਕਿ ਇਸ ਟਰੇਨ ‘ਚ ਯਾਤਰੀਆਂ ਨੂੰ ਖਾਣਾ ਵੀ ਪਰੋਸਿਆ ਜਾਂਦਾ ਹੈ।

ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕੀਤਾ  ਅਪਲੋਡ
ਯਾਤਰੀ ਮੀਰਾ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼ਤਾਬਦੀ ਟਰੇਨ ਨੰਬਰ 12014 ਸ਼ਨੀਵਾਰ ਤੜਕੇ 4.55 ਵਜੇ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਈ ਪਰ ਚੂਹੇ ਇਸ ਵਿੱਚ ਲੋਕਾਂ ਦੇ ਪੈਰਾਂ ਹੇਠ ਛਾਲਾਂ ਮਾਰਦੇ ਰਹੇ।

ਮੀਰਾ ਨੇ ਦੱਸਿਆ ਕਿ ਕੋਚ ‘ਚ ਸਵਾਰ ਯਾਤਰੀਆਂ ਨੇ ਇਸ ਦੀ ਸ਼ਿਕਾਇਤ ਟਰੇਨ ਚਾਲਕਾਂ ਅਤੇ ਸਹਾਇਕਾਂ ਨੂੰ ਵੀ ਕੀਤੀ ਪਰ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ।

ਰੇਲਵੇ ਸੇਵਾ ‘ਤੇ ਸ਼ਿਕਾਇਤ
ਆਖਿਰਕਾਰ ਮੀਰਾ ਨੇ ਇਸ ਦੀ ਸ਼ਿਕਾਇਤ ਰੇਲਵੇ ਸਰਵਿਸ ਨੂੰ ਕੀਤੀ, ਜਿਸ ਤੋਂ ਬਾਅਦ ਰੇਲਵੇ ਨੇ ਇਸ ਲਈ ਮੁਆਫੀ ਮੰਗੀ ਅਤੇ ਮੀਰਾ ਤੋਂ ਟਰੇਨ ਅਤੇ ਕੋਚ ਬਾਰੇ ਜਾਣਕਾਰੀ ਹਾਸਲ ਕੀਤੀ। ਰੇਲਵੇ ਨੇ ਭਰੋਸਾ ਦਿੱਤਾ ਹੈ ਕਿ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।