Punjab
ਅੰਮ੍ਰਿਤਸਰ ਦਿਹਾਤੀ ਦੇ ਥਾਣਾ ਘਰਿੰਡਾ ਪੁਲਿਸ ਵੱਲੋ 5 ਕਿੱਲੋਗ੍ਰਾਮ ਹੈਰੋਇਨ ਬਰਾਮਦ

22 ਨਵੰਬਰ 2023: ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਨਸ਼ਾ ਤਸਕਰਾ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਜੀਰੋ ਟੋਲਰੈਂਸ ਦੀ ਨੀਤੀ ਅਪਣਾਦੇ ਹੋਏ ਡੀ.ਐਸ.ਪੀ ਅਟਾਰੀ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਘਰਿੰਡਾ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਅਟਾਰੀ, ਮੇਹਰ ਬਾਬਾ ਗੁਲਾਬ ਸ਼ਾਹ ਜੀ ਦੀ ਜਗ੍ਹਾ ਕੋਲ ਲਗਦੇ ਖੇਤਾ ਵਿੱਚ ਪਾਕਿਸਤਾਨੀ ਡਰੋਨ ਵੱਲੋ ਇੱਕ ਸ਼ੱਕੀ ਬੈਗ ਸੁੱਟਿਆ ਗਿਆ ਸੀ, ਜਿਸ ਤੇ ਤੁਰੰਤ ਕਾਰਵਾਈ ਕਰਦਿਆ ਮੁੱਖ ਅਫਸਰ ਥਾਣਾ ਘਰਿੰਡਾ ਦੀ ਸਰਚ ਪਾਰਟੀ ਅਤੇ ਬੀ.ਐਸ.ਐਫ ਦੀ ਸਰਚ ਪਾਰਟੀ ਨਾਲ ਮਿਲ ਕੇ ਇੱਕ ਸਰਚ ਆਪਰੇਸ਼ਨ ਚਲਾਇਆ ਗਿਆ, ਜੋ ਦੋਰਾਨੇ ਸਰਚ ਸਰਚ ਪਾਰਟੀ ਨੂੰ ਉਕਤ ਜਗ੍ਹਾ ਤੋਂ ਇੱਕ ਕਾਲੇ ਰੰਗ ਦਾ ਬੈਗ ਬ੍ਰਾਮਦ ਹੋਇਆ ਜਿਸ ਨੂੰ ਰੱਸੀਆ ਨਾਲ ਬੰਨਿਆ ਹੋਇਆ ਸੀ। ਜਿਸ ਨੂੰ ਧਿਆਨ ਪੂਰਵਕ ਤਰੀਕੇ ਨਾਲ ਜਦ ਖੋਲ ਕੇ ਚੈੱਕ ਕੀਤਾ ਗਿਆ ਤਾਂ ਉਸ ਵਿੱਚੋ ਪੰਜ ਪੈਕਟ ਬ੍ਰਾਮਦ ਹੋਏ ਜਿਨ੍ਹਾ ਵਿੱਚ ਹੈਰੋਇੰਨ ਭਰੀ ਹੋਈ ਸੀ। ਉਕਤ ਹੈਰੋਇੰਨ ਨਾਲ ਭਰੇ ਪੈਕਟਾ ਦਾ ਜਦ ਵਜਨ ਕੀਤਾ ਗਿਆ ਤਾਂ ਹਰੇਕ ਪੈਕਟ ਵਿੱਚੋ ਇੱਕ-ਇੱਕ ਕਿੱਲੋਗ੍ਰਾਮ ਹੈਰੋਇੰਨ ਕੁੱਲ ਪੰਜ ਕਿੱਲੋ ਹੈਰੋਇੰਨ ਬ੍ਰਾਮਦ ਹੋਈ। ਜਿਸ ਸਬੰਧੀ ਥਾਣਾ ਘਰਿੰਡਾ ਵਿਖੇ NDPS ਐਕਟ ਅਤੇ AIR CRAFT ACT ਦੀਆ ਵੱਖ-ਵੱਖ ਧਰਾਵਾਂ ਤਹਿਤ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ ਹੈ, ਉਕਤ ਪ੍ਰਾਪਤ ਹੈਰੋਇੰਨ ਸਬੰਧੀ ਟੈਕਨੀਕਲ ਸੈੱਲ ਅਤੇ Human Intelligence ਦੀ ਮਦਦ ਨਾਲ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।