ਅੰਮ੍ਰਿਤਸਰ, 06 ਮਈ (ਮਲਕੀਤ ਸਿੰਘ): ਅੰਮ੍ਰਿਤਸਰ ‘ਚ ਕੋਰੋਨਾ ਦਾ ਕਹਿਰ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ। ਸਿਵਲ ਸਰਜਨ ਦਫਤਰ ਅੰਮ੍ਰਿਤਸਰ ਤੋ ਜਾਰੀ ਰਿਪੋਰਟ ਅਨੁਸਾਰ ਅੱਜ ਭਾਵ ਬੁੱਧਵਾਰ ਨੂੰ ਕੋਰੋਨਾ ਦੇ 40 ਹੋਰ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਾਮਲੇ ਆਉਣ ਨਾਲ ਹੁਣ ਤੱਕ ਕੋਰੋਨਾ ਮਰੀਜਾਂ ਦੀ ਗਿਣਤੀ 266 ਹੋ ਗਈ ਹੈ।