Punjab
ਅੰਮ੍ਰਿਤਸਰ ਦੇ ਨੈਕਸਸ ਮਾਲ ਨੇ ਕੀਤਾ ਨਵਾਂ ਉਪਰਾਲਾ ਲੋਕ ਕਰ ਰਹੇ ਸਲਾਘਾ

ਅੰਮ੍ਰਿਤਸਰ 25 ਦਸੰਬਰ 2023 :- ਚਾਰ ਸ਼ਹਿਬਜਾਦਿਆ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੰਮ੍ਰਿਤਸਰ ਦੇ ਨੈਕਸਸ ਮਾਲ ਵਿਖੇ ਚਾਰ ਸ਼ਹਿਬਜਾਦਿਆ ਦੀਆ ਤਸ਼ਵੀਰਾ ਲਗਾ ਲੋਕਾ ਨੂੰ ਉਹਨਾ ਦੀਆ ਸ਼ਹਾਦਤ ਬਾਰੇ ਜਾਣੂ ਕਰਵਾਉਣ ਸੰਬਧੀ ਵੱਖਰਾ ਉਪਰਾਲਾ ਕੀਤਾ ਗਿਆ ਹੈ ਜਿਸਦੀ ਲੋਕਾਂ ਵਲੋ ਕਾਫੀ ਸਲਾਘਾ ਵੀ ਕੀਤੀ ਜਾ ਰਹੀ ਹੈ।
ਇਸ ਸੰਬਧੀ ਗਲਬਾਤ ਕਰਦੀਆ ਸਿਖ ਸੰਗਤਾ ਨੇ ਦਸਿਆ ਕਿ ਅਜ ਜਦੋ ਨੈਕਸਸ ਮਾਲ ਵਿਚ ਪਹੁੰਚੇ ਤਾਂ ਚਾਰ ਸ਼ਹਿਬਜਾਦਿਆ ਦੀ ਫੁਲਾ ਨਾਲ ਸਜਾਇਆ ਤਸ਼ਵੀਰਾ ਵੇਖਿਆ ਤਾਂ ਮਨ ਨੂੰ ਬਹੁਤ ਵਧੀਆ ਮਹਿਸੂਸ ਹੋਇਆ ਕਿਉਕਿ ਆਮ ਤੋਰ ਤੇ ਬਾਕੀ ਮਾਲ ਵਿਚ ਇਹਨਾ ਦਿਨਾਂ ਵਿਚ ਸਿਰਫ ਕ੍ਰਿਸਮਸ ਟ੍ਰੀ ਅਤੇ ਸ਼ੈਟਾ ਕਲੋਜ ਹੀ ਬਣਾਏ ਜਾਂਦੇ ਹਨ ਪਰ ਇਹਨਾ ਸਾਡੇ ਸ਼ਹਾਦਤਾ ਭਰੇ ਸਿਖ ਇਤਿਹਾਸ ਦੀ ਯਾਦ ਨੂੰ ਸਮਰਪਿਤ ਜੌ ਉਪਰਲਾ ਕੀਤਾ ਉਹ ਸਲਾਘਾਯੋਗ ਹੈ।
ਇਸ ਸੰਬਧੀ ਮਾਲ ਦੇ ਸਿਕਉਰਿਟੀ ਇੰਚਾਰਜ ਨੇ ਦੱਸਿਆ ਕਿ ਸਾਡੀ ਜਿੰਮੇਵਾਰੀ ਹੈ ਕਿ ਸ਼ਹੀਦੀ ਦਿਹਾੜੀਆ ਨੂੰ ਸਮਰਪਿਤ ਇਹ ਡਿਸਪਲੇ ਜਿਸ ਵਿਚ ਚਾਰੇ ਸ਼ਹਿਬਜਾਦਿਆ ਦੀਆ ਤਸ਼ਵੀਦਾ ਨੂੰ ਰੋਜ ਤਾਜੇ ਫੁਲਾ ਨਾਲ ਸਜਾਇਆ ਜਾਂਦਾ ਹੈ ਅਤੇ ਲੋਕਾ ਨੂੰ ਸਾਡੇ ਸਿਖ ਇਤਿਹਾਸ ਅਤੇ ਸ਼ਹਾਦਤਾ ਭਰੇ ਇਤਿਹਾਸ ਬਾਰੇ ਦਰਸਾਉਣ ਸੰਬਧੀ ਇਹ ਉਪਰਾਲਾ ਕੀਤਾ ਗਿਆ ਹੈ।