Connect with us

Punjab

ਫਰੀਦਕੋਟ: ਸਿਵਲ ਹਸਪਤਾਲ ਦੇ ਮੁਲਾਜ਼ਮ ਨੇ ਸਾਹਿਤ ਸਿਵਲ ਸਰਜਨ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼

Published

on

24 ਨਵੰਬਰ 2023: ਫਰੀਦਕੋਟ ਸਿਵਲ ਹਸਪਤਾਲ ਦੇ ਇੱਕ ਮੁਲਾਜ਼ਮ ਨੇ ਇਥੋਂ ਦੇ ਤਲਵੰਡੀ ਰੋਡ ਨਹਿਰਾਂ ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਸਹਾਇਕ ਸਿਵਲ ਸਰਜਨ ਡਾਕਟਰ ਮਨਦੀਪ ਕੌਰ ਤੋਂ ਪਰੇਸ਼ਾਨ ਚੱਲ ਰਿਹਾ ਸੀ ਇਸ ਘਟਨਾ ਤੇ ਰੋਸ ਵਿੱਚ ਸਮੂਹ ਮੁਲਾਜ਼ਮਾਂ ਵੱਲੋਂ ਸਿਵਲ ਸਰਜਨ ਦਫਤਰ ਦੇ ਬਾਹਰ ਧਰਨਾ ਦੇ ਕੇ ਸਾਇਕ ਸਿਵਲ ਸਰਜਨ ਦੀ ਰਵੱਏ ਦੇ ਪ੍ਰਤੀ ਰੋਸ਼ ਵੀ ਜਟਾਇਆ ਗਿਆ ਹਾਲਾਂਕਿ ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾਕਟਰ ਮਨਦੀਪ ਕੌਰ ਨੇ ਆਪਣਾ ਸਪਸ਼ਟੀਕਰਨ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਸਿਰਫ ਮੁਲਾਜ਼ਮਾਂ ਨੂੰ ਨਿਯਮਾਂ ਮੁਤਾਬਕ ਕੰਮ ਕਰਨ ਵਾਸਤੇ ਹੀ ਕਿਹਾ ਜਾਂਦਾ ਹੈ।