Connect with us

Punjab

ਨਾਮੀ ਹਸਪਤਾਲ ਦੇ ਡਾਕਟਰ ‘ਤੇ ਪਿੱਤੇ ਦੀ ਪੱਥਰੀ ਦੇ ਆਪ੍ਰੇਸ਼ਨ ਦੌਰਾਨ ਲਾਪਰਵਾਹੀ ਦੇ ਆਰੋਪ ਅਪਰੇਸ਼ਨ ਦੌਰਾਨ ਪੇਟ ਵਿਚ ਛੱਡ ਦਿੱਤੀ ਲੋਹੇ ਦੀ ਕਲਿਪ। – ਡੀਸੀ ਵਲੋਂ ਜਾਂਚ ਦੇ ਆਦੇਸ਼ ਜਾਰੀ

Published

on

ਕੁਝ ਦਿਨ ਪਹਿਲਾਂ ਹੀ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਤੇ ਪੱਥਰੀ ਦੇ ਅਪਰੇਸ਼ਨ ਦੌਰਾਨ ਲਾਪਰਵਾਹੀ ਕਾਰਨ ਮਹਿਲਾ ਦੀ ਮੌਤ ਦੇ ਆਰੋਪ ਲੱਗੇ ਸਨ ਅਤੇ ਹੁਣ ਇਕ ਹੋਰ ਮਸ਼ਹੂਰ ਹਸਪਤਾਲ ਦੇ ਡਾਕਟਰ ‘ਤੇ ਪਿੱਤੇ ਦੀ ਪੱਥਰੀ ਦੇ ਆਪ੍ਰੇਸ਼ਨ ਦੌਰਾਨ ਲਾਪਰਵਾਹੀ ਦਾ ਮਾਮਲਾ ਸਾਮਣੇ ਆਇਆ ਹੈ।ਉਥੇ ਹੀ ਇਹ ਮਾਮਲਾ ਜਿਲਾ ਪ੍ਰਸ਼ਾਸ਼ਨ ਕੋਲ ਹੈ ਜਿਸ ਦੇ ਚਲਦੇ ਡੀਸੀ ਗੁਰਦਾਸਪੁਰ ਵਲੋਂ ਸਿਵਲ ਸਰਜਨ ਗੁਰਦਾਸਪੁਰ ਦੀ ਅਗਵਾਈ ਹੇਠ ਜਾਂਚ ਲਈ ਡਾਕਟਰਾਂ ਦੀ ਇਕ ਵਿਸ਼ੇਸ਼ ਟੀਮ ਦਾ ਬੋਰਡ ਗਠਨ ਕੀਤਾ ਗਿਆ ਹੈ, ਅਤੇ ਜਾਂਚ ਅਨੁਸਾਰ ਕਾਰਵਾਈ ਦਾ ਗੱਲ ਆਖਿ ਜਾ ਰਹੀ ਹੈ | 

ਗੁਰਦਾਸਪੁਰ ਦੀ ਪੀੜਤ ਮਹਿਲਾ ਅਤੇ ਉਸਦੇ ਪਰਿਵਾਰ ਨੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕਰਕੇ ਇਨਸਾਫ਼ ਦੀ ਗੁਹਾਰ ਲਾਈ ਹੈ। ਸ਼ਹਿਰ ਦੇ ਵਸਨੀਕ ਠੁੱਡਾ ਰਾਮ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਸ਼ਿਕਾਇਤ ਪੱਤਰ ਦਿੱਤਾ ਗਿਆ, ਜਿਸ ‘ਚ ਉਨ੍ਹਾਂ ਦੱਸਿਆ ਹੈ ਕਿ ਉਸ ਦੀ ਪਤਨੀ ਵਿਮਲਾ ਦੇਵੀ ਦੇ ਪਿੱਤੇ ਵਿੱਚ ਪੱਥਰੀ ਸੀ, ਜਿਸ ਲਈ ਉਸ ਨੇ ਗੁਰਦਾਸਪੁਰ ਦੇ ਇਕ ਨਾਮਵਰ ਹਸਪਤਾਲ ਦੇ ਡਾਕਟਰ ਨੂੰ ਦਿਖਾਇਆ ਤਾਂ ਉਸ ਨੇ ਪਿੱਤੇ ਦੀ ਪੱਥਰੀ ਦਾ ਆਪ੍ਰੇਸ਼ਨ ਕਰਨ ਲਈ ਕਿਹਾ, ਜਿਸ ਤੋਂ ਬਾਅਦ ਪਥਰੀ ਦਾ ਆਪਰੇਸ਼ਨ ਦੂਰਬੀਨ ਰਾਹੀਂ ਕੀਤਾ ਗਿਆ, ਜਿੱਥੇ ਉਸ ਨੇ ਦੋਸ਼ ਲਾਇਆ ਹੈ ਕਿ ਅਪਰੇਸ਼ਨ ਤੋਂ ਬਾਅਦ ਵੀ ਮੇਰੀ ਪਤਨੀ ਨੂੰ ਤਕਲੀਫ ਰਹਿੰਦੀ ਸੀ ਅਤੇ ਡਾਕਟਰ 3 ਮਹੀਨੇ ਤੱਕ ਉਸ ਦੀਆਂ ਪੱਟੀਆਂ ਕਰਦਾ ਰਿਹਾ ਫੇਰ ਰੇਸ਼ਾ ਪੈ ਗਿਆ ਅਤੇ ਸਾਨੂੰ ਅੰਮ੍ਰਿਤਸਰ ਤੋਂ ਦੁਬਾਰਾ ਅਪਰੇਸ਼ਨ ਕਰਵਾਉਣਾ ਪਿਆ। ਆਪ੍ਰੇਸ਼ਨ ਉਸ ਦੇ ਪੇਟ ‘ਚੋਂ ਲੋਹੇ ਦੀ ਚੀਜ਼ ਨਿਕਲੀ ਜੋ ਡਾਕਟਰ ਨੇ ਪਹਿਲੇ ਅਪਰੇਸ਼ਨ ਦੌਰਾਨ ਪੇਟ ਵਿੱਚ ਹੀ ਛੱਡ ਦਿੱਤੀ ਸੀ।

ਉਥੇ ਹੀ ਪਰਿਵਾਰ ਨੇ ਦੱਸਿਆ ਕਿ ਡੀਸੀ ਗੁਰਦਾਸਪੁਰ ਨੂੰ ਉਹਨਾਂ ਸ਼ਕਾਇਤ ਦਰਜ਼ ਕਰਵਾਈ ਹੈ ਅਤੇ ਉਹਨਾਂ ਉਕਤ ਡਾਕਟਰ ਖਿਲਾਫ ਕੜੀ ਕਾਰਵਾਈ ਦੀ ਮੰਗ ਕੀਤੀ |