Punjab
ਅਵਾਰਾ ਪਸ਼ੂ ਨੇ ਲਈ 70 ਸਾਲਾਂ ਬਜ਼ੁਰਗ ਦੀ ਜਾਨ
ਖੰਨਾ, 07 ਜੂਨ (ਗੁਰਜੀਤ ਸਿੰਘ): ਅਵਾਰਾ ਪਸ਼ੂਆਂ ਨੇ ਅਨੇਕਾਂ ਹੀ ਕੀਮਤੀ ਜਾਨਾਂ ਲੈ ਲਈਆਂ, ਪਰ ਸਰਕਾਰਾਂ ਅਤੇ ਪ੍ਰਸਾਸ਼ਨ ਅਜੇ ਵੀ ਗੰਭੀਰ ਨਹੀਂ ਹੋਇਆ। ਜਦੋਂ ਕਿ ਸਰਕਾਰ ਵੱਲੋਂ ਗਊ ਸੈੱਸ ਦੇ ਨਾਂਅ ‘ਤੇ ਆਮ ਲੋਕਾਂ ਤੋਂ ਟੈਕਸ ਵਸੂਲਿਆ ਜਾ ਰਿਹਾ ਹੈ। ਇਨ੍ਹਾਂ ਅਵਾਰਾ ਪਸ਼ੂਆਂ ਕਰਕੇ ਅਨੇਕਾਂ ਹੀ ਹਾਦਸੇ ਵਾਪਰ ਚੁੱਕੇ ਹਨ ਜੇ ਕਿਤੇ ਕੋਈ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਭਜਾਉਣ ਜਾਂ ਨੁਕਸਾਨ ਤੋਂ ਬਚਾਅ ਕਰਨ ਲਈ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸਿਆਸੀ ਲੋਕਾਂ ਦੀ ਦਖ਼ਲ ਅੰਦਾਜ਼ੀ ਕਾਰਨ ਪਰਚੇ ਦਰਜ ਕਰਵਾ ਦਿੱਤੇ ਜਾਂਦੇ ਹਨ। ਇਸੇ ਤਰ੍ਹਾਂ ਦੀ ਇੱਕ ਘਟਨਾ ਵਾਪਰੀ ਪਾਇਲ ਦੇ ਨੇੜਲੇ ਪਿੰਡ ਬਿਸ਼ਨਪੁਰਾ ਦੇ ਨਿਵਾਸੀ ਸਾਬਕਾ ਪੰਚਾਇਤ ਮੈਂਬਰ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸੰਤੋਖ ਸਿੰਘ ਜੋ ਕਿ 70 ਸਾਲ ਦਾ ਸੀ ਨੂੰ ਇੱਕ ਅਵਾਰਾ ਸਾਂਢ ਨੇ ਜੋਰਦਾਰ ਟੱਕਰ ਮਾਰੀ ,ਤੇ ਉਨ੍ਹਾਂ ਦੀ ਲੰਬੇ ਇਲਾਜ ਦੌਰਾਨ ਮੌਤ ਹੋ ਗਈ ਜਿਸ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ।
ਮਿ੍ਤਕ ਬਜੁਰਗ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿਛਲੇ ਦਿਨੀਂ 70 ਸਾਲਾਂ ਬਜ਼ੁਰਗ ਸੰਤੋਖ ਸਿੰਘ ਨੂੰ ਪਿੰਡ ਦੀ ਗਲੀ ਵਿੱਚ ਇੱਕ ਅਵਾਰਾ ਸਾਨ੍ਹ ਨੇ ਜੋਰਦਾਰ ਟੱਕਰ ਮਾਰ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਆਪਣੇ ਨਜ਼ਦੀਕੀਆਂ ਤੋਂ ਮੱਦਦ ਲੈ ਕੇ ਜ਼ਖ਼ਮੀ ਬਜ਼ੁਰਗ ਦਾ ਇਲਾਜ ਪ੍ਰਾਇਵੇਟ ਤੌਰ ‘ਤੇ ਕਰਵਾਇਆ। ਪਰਿਵਾਰਕ ਮੈਂਬਰਾਂ ਨੇ ਅੱਗੇ ਦੱਸਿਆ ਕਿ ਦੇਸ਼ ਭਰ ਵਿੱਚ ਹੋਏ ਲਾਕਡਾਊਨ ਕਰਕੇ ਕੰਮਕਾਜ ਵੀ ਨਹੀਂ ਚੱਲ ਸਕਿਆ। ਜਿਸ ਕਰਕੇ ਇਲਾਜ਼ ਕਰਵਾਉਣਾ ਸਾਡੇ ਲਈ ਬਹੁਤ ਮੁਸ਼ਕਿਲ ਹੋ ਗਿਆ ਸੀ, ਪਰ ਫਿਰ ਵੀ ਅਸੀਂ ਆਪਣੇ ਪੱਧਰ ‘ਤੇ ਇਲਾਜ਼ ਕਰਵਾਇਆ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੀ ਮੱਦਦ ਕੀਤੀ ਜਾਵੇ ਤੇ ਅਵਾਰਾ ਪਸ਼ੂਆਂ ਦਾ ਪ੍ਰਬੰਧ ਕੀਤਾ ਜਾਵੇ।
ਇਸ ਦੇ ਸਬੰਧ ਵਿੱਚ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਵੀ ਪਰਿਵਾਰ ਦੀ ਮੱਦਦ ਕੀਤੀ ਜਾਵੇਗੀ ਤੇ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਨ੍ਹਾਂ ਅਵਾਰਾ ਪਸ਼ੂਆਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਅਜਿਹੇ ਹਾਦਸੇ ਨਾ ਵਾਪਰਨ ਤੇ ਕੀਮਤੀ ਜਾਨਾਂ ਬਚ ਸਕਣ।
ਜਦੋਂ ਇਸ ਸਬੰਧੀ ਸਮਾਜ ਸੇਵੀ ਰਜਿੰਦਰ ਸਿੰਘ ਕੋਟ ਪਨੈਚ ਨਾਲ ਗਲਬਾਤ ਕੀਤੀ ਉਨ੍ਹਾਂ ਦੱਸਿਆ ਕਿ ਸਾਡੇ ਨਾਲ ਦੇ ਪਿੰਡ ਬਿਸ਼ਨਪੁਰਾ ਵਿਖੇ ਗੁਰਦੁਆਰਾ ਸ੍ਰੀ ਸੇਵਾਦਾਰ ਦੀ ਆਵਾਰਾ ਸਾਂਢ ਵੱਲੋਂ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ ਜਿਸ ਦੀ ਅੱਜ ਮੌਤ ਹੋ ਗਈ ਸਿੱਖ ਬਹੁਤ ਮਨ ਭਾਗੀ ਘਟਨਾ ਹੈ ਜੋ ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਗਊ ਸੈੱਸ ਲੈਣਾ ਬੰਦ ਕਰੇ ਨਹੀਂ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਦਾ ਹੱਲ ਕਰੇ।