Connect with us

Punjab

ਹਰਿਆਣਾ ‘ਚ ਕਾਂਗਰਸ ਦੇ ਸੂਬਾ ਪ੍ਰਧਾਨ ਦਾ ਐਲਾਨ

Published

on

ਹਰਿਆਣਾ ‘ਚ ਕਾਂਗਰਸ ਦੇ ਸੂਬਾ ਪ੍ਰਧਾਨ ਦਾ ਐਲਾਨ ਕਰ ਦਿੱਤਾ ਗਿਆ ਹੈ। ਹਾਈਕਮਾਂਡ ਨੇ ਉਦੈਭਾਨ ਦੇ ਨਾਂ ‘ਤੇ ਮੋਹਰ ਲਗਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਉਦੈਭਾਨ ਚਾਰ ਵਾਰ ਵਿਧਾਇਕ ਬਣ ਚੁੱਕੇ ਹਨ। ਉਦੈਭਾਨ ਦਾ ਪਰਿਵਾਰ ਪੁਰਾਣੇ ਸਮੇਂ ਤੋਂ ਰਾਜਨੀਤੀ ਵਿੱਚ ਰਿਹਾ ਹੈ। ਉਨ੍ਹਾਂ ਦੇ ਦਾਦਾ ਚੌਧਰੀ ਧਰਮਸਿੰਘ 1928 ਤੋਂ 1942 ਤੱਕ ਹੋਡਲ ਨਗਰਪਾਲਿਕਾ ਦੇ ਪ੍ਰਧਾਨ ਰਹੇ। ਚੌਧਰੀ ਗਿਆਨੀ ਲਾਲ ਵੀ ਪ੍ਰਧਾਨ ਸਨ।

ਉਦੈਭਾਨ ਖੁਦ 1987 ਵਿੱਚ ਹਸਨਪੁਰ ਤੋਂ ਚਾਰ ਵਾਰ ਅਤੇ ਪਲਵਲ ਜ਼ਿਲ੍ਹੇ ਦੀ ਹੋਡਲ ਵਿਧਾਨ ਸਭਾ ਤੋਂ 2000, 2005 ਅਤੇ 2014 ਵਿੱਚ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ। ਉਦੈਭਾਨ ਹਰਿਆਣਾ ਦੇ ਮਸ਼ਹੂਰ ਨੇਤਾ ਗਿਆ ਲਾਲ ਦਾ ਪੁੱਤਰ ਹੈ। ਰਾਮਕਿਸ਼ਨ ਗੁਰਜਰ, ਸ਼ਰੂਤੀ ਚੌਧਰੀ, ਸੁਰੇਸ਼ ਗੁਪਤਾ ਅਤੇ ਜਤਿੰਦਰ ਭਾਰਦਵਾਜ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ।