Punjab
ਨਿਹੰਗ ਪ੍ਰਦੀਪ ਸਿੰਘ ਦੇ ਕਤਲ ਕੇਸ ਨਾਲ ਜੁੜੀ ਇੱਕ ਹੋਰ ਵੀਡੀਓ ਆਈ ਸਾਹਮਣੇ, ਹੁਣ ਹੋਵੇਗਾ ਖੁਲਾਸਾ

ਹੋਲੇ-ਮੁਹੱਲੇ ਦੌਰਾਨ ਖੁੱਲ੍ਹੇਆਮ NRI ਪ੍ਰਦੀਪ ਸਿੰਘ ਦੇ ਕਤਲ ਮਾਮਲੇ ਵਿੱਚ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਪ੍ਰਦੀਪ ਸਿੰਘ ਦਾ ਕਤਲ ਕਿਸ ਤਰ੍ਹਾਂ ਕੀਤਾ ਗਿਆ। ਵਾਇਰਲ ਵੀਡੀਓ ਵਿਚ ਦੇਖਿਆ ਜਾ ਰਿਹਾ ਹੈ ਕਿ ਪਹਿਲਾਂ ਪ੍ਰਦੀਪ ਸਿੰਘ ਅਤੇ ਕੁਝ ਨੌਜਵਾਨਾਂ ਵਿਚ ਲੜਾਈ ਹੁੰਦੀ ਹੈ ਅਤੇ ਬਾਅਦ ਵਿਚ ਇਕ ਦੂਜੇ ‘ਤੇ ਤਲਵਾਰਾਂ ਚਲਾਈਆਂ ਜਾਂਦੀਆਂ ਹਨ। ਲੜਾਈ ਦੌਰਾਨ ਪ੍ਰਦੀਪ ਸਿੰਘ ਨੌਜਵਾਨ ਸਤਬੀਰ ਸਿੰਘ ‘ਤੇ ਤਲਵਾਰ ਨਾਲ ਹਮਲਾ ਕਰਦਾ ਨਜ਼ਰ ਆ ਰਿਹਾ ਹੈ। ਜਦੋਂ ਪ੍ਰਦੀਪ ਸਿੰਘ ਵੱਲੋਂ ਸਤਬੀਰ ਸਿੰਘ ‘ਤੇ ਹਮਲਾ ਕੀਤਾ ਜਾਂਦਾ ਹੈ ਤਾਂ ਸਤਬੀਰ ਸਿੰਘ ਮੌਕੇ ‘ਤੇ ਹੀ ਡਿੱਗ ਜਾਂਦਾ ਹੈ। ਮੌਕੇ ‘ਤੇ ਕਾਫੀ ਭੀੜ ਵੀ ਦੇਖਣ ਨੂੰ ਮਿਲ ਰਹੀ ਹੈ। ਜਿਸ ਕਾਰਨ ਨਿਹੰਗ ਤੇ ਨੌਜਵਾਨਾਂ ਨੇ ਪ੍ਰਦੀਪ ਸਿੰਘ ‘ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ।
ਇੱਥੇ ਦੱਸ ਦੇਈਏ ਕਿ ਸਤਬੀਰ ਸਿੰਘ ਉਹੀ ਨੌਜਵਾਨ ਹੈ, ਜਿਸ ਨੂੰ ਪੁਲਿਸ ਨੇ ਐਨ.ਆਰ.ਆਈ. ਪ੍ਰਦੀਪ ਸਿੰਘ ਨੂੰ ਕਤਲ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਸ ਸਮੇਂ ਸਤਬੀਰ ਸਿੰਘ ਪੀ.ਜੀ.ਆਈ. ਚੰਡੀਗੜ੍ਹ ਵਿਖੇ ਇਲਾਜ ਅਧੀਨ ਹੈ। ਸਤਬੀਰ ਸਿੰਘ ‘ਤੇ ਹਮਲੇ ਦੌਰਾਨ ਉਸ ਦੇ ਹੱਥ ਵੱਢ ਦਿੱਤੇ ਗਏ ਸਨ। ਸਤਬੀਰ ਦੇ ਪਰਿਵਾਰ ਨੇ ਪ੍ਰਦੀਪ ਸਿੰਘ ‘ਤੇ ਇਹ ਵੀ ਦੋਸ਼ ਲਗਾਇਆ ਕਿ ਜੇਕਰ ਸਤਬੀਰ ਸਿੰਘ ਦੇ ਹੱਥ ਵੱਢ ਦਿੱਤੇ ਗਏ ਤਾਂ ਉਹ ਪ੍ਰਦੀਪ ਸਿੰਘ ਨੂੰ ਕਿਵੇਂ ਮਾਰ ਸਕਦਾ ਹੈ। ਇਕ ਦੂਜੇ ‘ਤੇ ਖੁੱਲ੍ਹੀਆਂ ਤਲਵਾਰਾਂ ਨਾਲ ਕੀਤੇ ਹਮਲੇ ‘ਚ ਪ੍ਰਦੀਪ ਸਿੰਘ ਦੀ ਮੌਤ ਹੋ ਗਈ। ਇਸ ਘਟਨਾ ਕਾਰਨ ਜਿੱਥੇ ਪੁਲਿਸ ਪ੍ਰਸ਼ਾਸਨ ‘ਤੇ ਸਵਾਲ ਖੜ੍ਹੇ ਹੋ ਰਹੇ ਹਨ, ਉੱਥੇ ਹੀ ਕਤਲ ਦੀ ਇਸ ਵੀਡੀਓ ਨੇ ਵੀ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਸ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਸਤਬੀਰ ਸਿੰਘ ਦੇ ਪਰਿਵਾਰ ਵਾਲਿਆਂ ਨੇ ਮੀਡੀਆ ਸਾਹਮਣੇ ਵੱਡੇ ਦੋਸ਼ ਲਾਏ ਹਨ। ਮੁਲਜ਼ਮ ਸਤਬੀਰ ਦੀ ਪਤਨੀ ਗੁਰਿੰਦਰ ਕੌਰ ਨੇ ਹੋਲੇ ਮੁਹੱਲੇ ਦੌਰਾਨ ਮਾਰੇ ਗਏ ਪ੍ਰਦੀਪ ਸਿੰਘ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਹ ਹਮਲਾ ਉਸ ਦੇ ਪਤੀ ਸਤਬੀਰ ਨੇ ਨਹੀਂ ਸਗੋਂ ਨਿਹੰਗ ਸਿੰਘ ਵੱਲੋਂ ਕੀਤਾ ਸੀ, ਜਿਸ ਨੇ ਪਹਿਲਾਂ ਸਤਬੀਰ ਸਿੰਘ ’ਤੇ ਤਲਵਾਰ ਨਾਲ ਹਮਲਾ ਕੀਤਾ ਅਤੇ ਫਿਰ ਉਸ ਦੀ ਬਾਂਹ ਵੱਢ ਦਿੱਤੀ। ਉਸ ਦਾ ਕਹਿਣਾ ਹੈ ਕਿ ਜੇਕਰ ਸਤਬੀਰ ਦਾ ਹੱਥ ਕੱਟਿਆ ਗਿਆ ਤਾਂ ਉਹ ਉਸ ਨੂੰ ਕਿਵੇਂ ਮਾਰ ਸਕਦਾ ਹੈ? ਨਿਹੰਗ ਸਿੰਘ ਨੇ ਸਤਬੀਰ ਦੇ ਦੋਵੇਂ ਹੱਥ ਵੱਢ ਦਿੱਤੇ ਅਤੇ ਫਿਰ ਸਤਬੀਰ ਨੂੰ ਜੱਫੀ ਵੀ ਪਾ ਲਈ। ਉਸ ਨੂੰ ਬਿਨਾਂ ਕਿਸੇ ਜਾਂਚ ਦੇ ਮੁਲਜ਼ਮ ਬਣਾ ਦਿੱਤਾ ਗਿਆ ਹੈ।