Connect with us

Punjab

ਨਸ਼ਿਆਂ ਦੇ ਖਾਤਮੇ ਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਜਿਲ੍ਹਾਂ ਪੁਲਿਸ ਤੇ ਪ੍ਰਸ਼ਾਸਨ ਨੇ ਲਾਇਆ ਨਸ਼ਾ ਵਿਰੋਧੀ ਸੇਮੀਨਾਰ

Published

on

2 SEPTEMBER,2023:  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ | ਇਸ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ ਕੋਟਲੀ ਰੋਡ ਵਿਖੇ ਪੁਰਾਣੇ ਮਿਸ਼ਨ ਹਸਪਤਾਲ ਵਿਖੇ ਡਿਪਟੀ ਕਮਿਸ਼ਨਰ ਡਾ ਰੂਹੀ ਦੁੱਗ ਅਤੇ ਹਰਮਨਬੀਰ ਸਿੰਘ ਆਈ ਪੀ ਐੱਸ ਐਸ ਐਸ ਪੀ ਸ੍ਰੀ ਮੁਕਤਸਰ ਸਾਹਿਬ ਵਲੋਂ ਨਸ਼ਿਆਂ ਦੇ ਮਾੜੇ ਪ੍ਰਭਾਵ ਨੂੰ ਲੈ ਕੇ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਵਿਚ ਆਏ ਲੋਕਾਂ ਨੂੰ ਨਸ਼ਿਆਂ ਦੇ ਹੋਣ ਵਾਲੇ ਮਾੜੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ ਗਈ ਇਸ ਮੌਕੇ ਡਾ ਰੂਹੀ ਦੁੱਗ ਡਿਪਟੀ ਕਮਿਸ਼ਨਰ ਮੁਕਤਸਰ ਸਾਹਿਬ ਨੇ ਇਸ ਸੈਮੀਨਾਰ ਵਿਚ ਆਏ ਹੋਏ ਲੋਕਾਂ ਨੂੰ ਕਿਹਾ ਕਿ ਕੋਈ ਵੀ ਬੱਚਾ , ਨੌਜਵਾਨ ਜਾਂ ਫਿਰ ਕੋਈ ਆਦਮੀ ਜੋ ਨਸ਼ੇ ਦੀ ਦਲ ਦਲ ਵਿਚ ਫਸ ਚੁੱਕਾ ਹੈ ਉਸ ਨੂੰ ਇਸ ਨਸ਼ੇ ਦੀ ਦਲਦਲ ‘ਚੋ ਬਾਹਰ ਆਉਣਾ ਚਾਹੁੰਦਾ ਹੈ ਉਸ ਦਾ ਨਸ਼ਾ ਛਡਵਾਉਣ ਵਿਚ ਜਿਲ੍ਹਾਂ ਪ੍ਰਸ਼ਾਸਨ ਤੇ ਜਿਲ੍ਹਾਂ ਪੁਲਿਸ ਵੱਲੋਂ ਪੂਰਾ ਸਹਿਯੋਗ ਕੀਤਾ ਜਾਵੇਗਾ|

ਉਹਨਾਂ ਕਿਹਾ ਕਿ ਜਿਲ੍ਹੇ ਵਿਚ 2 ਨਸ਼ਾ ਛਡਵਾਉ ਕੇਂਦਰ ਸ੍ਰੀ ਮੁਕਤਸਰ ਸਾਹਿਬ ਅਤੇ ਮਲੋਟ ਵਿਚ ਬਣੇ ਹੋਏ ਹਨ ਤੇ ਇੱਕ ਪੁਨਰਵਾਸ ਕੇਂਦਰ ਜੋ ਕਿ ਪਿੰਡ ਥੇਹੜੀ ਵਿਖੇ ਬਣਿਆ ਹੋਇਆ ਹੈ ਤੇ ਉਹਨਾਂ ਕਿਹਾ ਕਿ ਇਹਨਾਂ ਨਸ਼ਾ ਛਡਣ ਵਾਲੇ ਲੋਕਾਂ ਦਾ ਇਹਨਾਂ ਨਸ਼ਾ ਨਸ਼ਾ ਛਡਵਾਉ ਕੇਂਦਰਾਂ ਵਿਚ ਮੁਫਤ ਇਲਾਜ਼ ਕੀਤਾ ਜਾਂਦਾ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਅੱਗੇ ਆਉਣ ਤੇ ਜੋ ਲੋਕ ਜਾਂ ਫਿਰ ਨੌਜਾਵਨ ਨਸ਼ੇ ਦੀ ਦਲ ਦਲ ਵਿਚ ਫਸ ਚੁੱਕੇ ਹਨ ਤੇ ਉਹਨਾਂ ਨੂੰ ਨਸ਼ੇ ਦੀ ਦਲਦਲ ਵਿਚੋਂ ਬਾਹਰ ਕਢਿਆ ਜਾ ਸਕੇ|

ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਲੋਕਾਂ ਨੂੰ ਨਸ਼ੇ ਦੇ ਖਾਤਮੇ ਦੇ ਲਈ ਅੱਗੇ ਆਉਣਾ ਚਾਹੀਦਾ ਹੈ ਤੇ ਜੋ ਲੋਕ ਜਾਂ ਨੌਜਵਾਨ ਨਸ਼ੇ ਕਰਦੇ ਹਨ ਜਾਂ ਨਸ਼ੇ ਦੀ ਦਲਦਲ ਵਿਚ ਫਸ ਚੁੱਕੇ ਹਨ ਉਹਨਾਂ ਨੂੰ ਨਸ਼ੇ ਦਲਦਲ ਵਿਚੋਂ ਬਾਹਰ ਕੱਢਨ ਦੇ ਲਈ ਉਹਨਾਂ ਲੋਕਾਂ ਜਾਂ ਨੌਜਵਾਨਾ ਦੀ ਮਦਦ ਕਰਨੀ ਚਾਹੀਦੀ ਹੈ ਤੇ ਉਹਨਾਂ ਲੋਕਾਂ ਜਾਂ ਨੌਜਵਾਨਾਂ ਦਾ ਇਲਾਜ਼ ਸ੍ਰੀ ਮੁਕਤਸਰ ਸਾਹਿਬ ਵਿਖੇ ਬਣੇ ਹੋਏ ਨਸ਼ਾ ਕੇਂਦਰਾਂ ਵਿਚ ਮੁਫਤ ਕੀਤਾ ਜਾਂਦਾ ਹੈ ਤੇ ਉਹਨਾਂ ਆਮ ਲੋਕਾਂ ਨੂੰ ਨਸ਼ੇ ਦਾ ਖਾਤਮਾ ਕਰਨ ਦੇ ਲਈ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਅਤੇ ਜਿਲ੍ਹਾਂ ਪ੍ਰਸ਼ਾਸਨ ਦੀ ਮਦਦ ਕਰਨ ਦੀ ਅਪੀਲ ਕੀਤੀ