Punjab
ਪੰਜਾਬ ਵਿਧਾਨ ਸਭਾ ‘ਚ ਰਾਜਾ ਵੜਿੰਗ ਦੇ ਜਨਮਦਿਨ ‘ਤੇ ਵੱਜੀਆਂ ਤਾੜੀਆਂ

ਚੰਡੀਗੜ੍ਹ29 ਨਵੰਬਰ 2203 : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਅੱਜ ਜਨਮ ਦਿਨ ਹੈ। ਪੰਜਾਬ ਵਿਧਾਨ ਸਭਾ ਦੇ ਸਦਨ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੇ ਰਾਜਾ ਵੜਿਗ ਨੂੰ ਉਨ੍ਹਾਂ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਸਪੀਕਰ ਨੇ ਉਨ੍ਹਾਂ ਨੂੰ ਜਨਮ ਦਿਨ ਦਾ ਤੋਹਫਾ ਦਿੱਤਾ ਅਤੇ 3 ਮਿੰਟ ਹੋਰ ਬੋਲਣ ਦਾ ਮੌਕਾ ਦਿੱਤਾ।
ਇਸ ਦੌਰਾਨ ਰਾਜਾ ਵੜਿੰਗ ਨੇ ਪੰਜਾਬ ਦੇ ਕਿਸਾਨਾਂ ਦੀ ਗੱਲ ਕਰਦਿਆਂ ਕਿਹਾ ਕਿ ਪਿਛਲੇ ਮਹੀਨੇ ਸ਼ੈਲਰ ਮਾਲਕ 15 ਦਿਨਾਂ ਤੋਂ ਹੜਤਾਲ ’ਤੇ ਚਲੇ ਗਏ ਸਨ। ਝੋਨੇ ਦੀ ਖਰੀਦ ਇਕ ਤਰੀਕ ਨੂੰ ਸ਼ੁਰੂ ਕਰ ਦਿੱਤੀ ਗਈ ਅਤੇ ਸਾਰੀ ਫਸਲ ਬੋਰੀਆਂ ਵਿਚ ਪੈਕ ਕਰਕੇ ਮੰਡੀਆਂ ਵਿਚ ਲਿਆਂਦੀ ਗਈ। ਇਸ ਦੌਰਾਨ ਮੀਂਹ ਕਾਰਨ ਫਸਲ ਦਾ ਕਾਫੀ ਨੁਕਸਾਨ ਹੋਇਆ, ਜਿਸ ਤੋਂ ਬਾਅਦ ਸ਼ੈਲਰ ਮਾਲਕਾਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਕੇਂਦਰ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਅੱਧੇ ਸ਼ੈਲਰ ਬੰਦ ਕਰ ਦਿੱਤੇ ਜਾਣਗੇ।
ਕੇਂਦਰ ਨੂੰ ਆੜੇ ਹੱਥੀਂ ਲੈਂਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਫ਼ਸਲ ਨਹੀਂ ਚੁੱਕ ਰਹੀ ਅਤੇ ਕਿਸਾਨਾਂ ਦੀ ਫ਼ਸਲ ਨਾ ਚੁੱਕਣਾ ਸਰਕਾਰ ਦੀ ਸਕੀਮ ਹੈ ਤੇ ਸ਼ੈਲਰ ਬੰਦ ਕਰਕੇ ਲੋਕ ਬੂਟੇ ਲਾਉਣੇ ਬੰਦ ਕਰ ਦੇਣ |